ਹਰਸਿਮਰਤ ਬਾਦਲ ਬਣੀ ''ਅੰਗਰੇਜ਼ੀ ਵਾਲੀ ਮੈਡਮ'', ਸੋਸ਼ਲ ਮੀਡੀਆ ''ਤੇ ਉੱਡਿਆ ਮਜ਼ਾਕ

06/03/2019 3:50:29 PM

ਜਲੰਧਰ/ਲੰਬੀ : ਸੋਸ਼ਲ ਮੀਡੀਆ 'ਤੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਇਕ ਵੀਡੀਓ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਵੀਡੀਓ 'ਚ ਹਰਸਿਮਰਤ ਕੌਰ ਬਾਦਲ ਅੰਗਰੇਜ਼ੀ 'ਚ ਪੰਜਾਬੀ ਮਿਲਾ ਕੇ ਬੋਲਦੇ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਬਠਿੰਡਾ-ਬਾਦਲ ਸੜਕ 'ਤੇ ਸਕੂਟਰ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਪੋਤਰੇ-ਪੋਤਰੀਆਂ ਸੜਕ 'ਤੇ ਟੋਏ ਪਏ ਹੋਣ ਕਾਰਨ ਜ਼ਖਮੀ ਹੋ ਗਏ ਸਨ। ਰਾਤ ਕਰੀਬ 10 ਵਜੇ ਹਰਸਿਮਰਤ ਕੌਰ ਬਾਦਲ ਉੱਥੋਂ ਦੀ ਲੰਘ ਰਹੇ ਸਨ, ਇਸੇ ਦੌਰਾਨ ਉਨ੍ਹਾਂ ਨੇ ਰਸਤੇ 'ਚ ਜ਼ਖਮੀਆਂ ਦੀ ਮਦਦ ਕੀਤੀ ਅਤੇ ਫਿਰ ਆਪਣੇ ਸਟਾਫ ਨਾਲ ਗੱਡੀ 'ਚ ਬਿਠਾ ਕੇ ਪਿੰਡ ਦੇ ਹਸਪਤਾਲ ਭੇਜਿਆ। 

ਇਸ ਸਬੰਧੀ ਜਦੋਂ ਉਨ੍ਹਾਂ ਨੇ ਡੀ. ਸੀ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਰੀ ਹਾਲਤ ਦਾ ਬਿਓਰਾ ਦੱਸਿਆ ਅਤੇ ਡੀ. ਸੀ. ਨਾਲ ਅੰਗਰੇਜ਼ੀ 'ਚ ਪੰਜਾਬੀ ਮਿਲਾ ਕੇ ਬੋਲਦੇ ਨਜ਼ਰ ਆਏ। ਅੰਗਰੇਜ਼ੀ 'ਚ ਪੰਜਾਬੀ ਮਿਲਾ ਕੇ ਬੋਲਣਾ ਉਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਬਣ ਗਿਆ। 
ਲੱਗਦਾ ਹੈ ਕਿ ਮੋਦੀ ਸਰਕਾਰ 'ਚ ਦੋਬਾਰਾ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਹਰਸਿਮਰਤ ਬਾਦਲ ਦਾ ਅੰਗਰੇਜ਼ੀ ਨਾਲ ਕੁਝ ਜ਼ਿਆਦਾ ਗੂੜ੍ਹਾ ਪਿਆਰ ਪੈ ਗਿਆ ਹੈ, ਜਿਸ ਦੀ ਤਾਜ਼ਾ ਉਦਾਹਰਣ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦੀ ਮਦਦ ਕਰਨਾ ਭਾਵੇਂ ਇਕ ਸ਼ਲਾਘਾਯੋਗ ਕਦਮ ਸੀ ਪਰ ਡੀ. ਸੀ. ਨੂੰ ਸ਼ਿਕਾਇਤ ਕਰਨ ਦੌਰਾਨ ਹਰਸਿਮਰਤ ਦੀ ਪੰਜਾਬੀ ਤੋਂ ਦੂਰੀ ਕਈਆਂ ਨੂੰ ਖਟਕ ਗਈ ਅਤੇ ਹੁਣ ਸੋਸ਼ਲ ਮੀਡੀਆ 'ਤੇ ਬੀਬਾ ਜੀ ਦੀ ਅੰਗਰੇਜ਼ੀ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ।


Anuradha

Content Editor

Related News