ਕਾਰਗਿਲ ਵਿਜੇ ਦਿਵਸ : ਹਰਸਿਮਰਤ ਨੇ ਫੌਜੀ ਵੀਰਾਂ ਦੇ ਜਜ਼ਬੇ ਨੂੰ ਕੀਤਾ ਸਲਾਮ
Friday, Jul 26, 2019 - 06:44 PM (IST)

ਚੰਡੀਗੜ੍ਹ : 'ਕਾਰਗਿਲ ਵਿਜੇ ਦਿਵਸ' ਦੇ ਸ਼ੁੱਕਰਵਾਰ ਨੂੰ 20 ਸਾਲ ਪੂਰੇ ਹੋਣ ਮੌਕੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਫੌਜੀ ਵੀਰਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। ਹਰਸਿਮਰਤ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਿਖਿਆ ਹੈ ਕਿ ਉਹ ਸਮੂਹ ਦੇਸ਼ ਵਾਸੀਆਂ ਸਮੇਤ ਦੇਸ਼ ਦੇ ਬਹਾਦਰ ਫੌਜੀ ਜਵਾਨਾਂ ਦੇ ਅਜੇਤੂ ਜਜ਼ਬੇ ਨੂੰ ਸਲਾਮ ਕਰਦੇ ਹਨ। ਉਨ੍ਹਾਂ ਲਿਖਿਆ ਇਕ ਇਨ੍ਹਾਂ ਸੂਰਬੀਰਾਂ ਨੇ ਬਰਫੀਲੇ ਅਤੇ ਮੁਸ਼ਕਲ ਭਰੇ ਪਹਾੜਾਂ ਵਿਚਕਾਰ ਦੁਸ਼ਮਣ ਫੌਜਾਂ ਤੋਂ ਮਾਤਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ।
ਹਰਸਿਮਰਤ ਬਾਦਲ ਨੇ ਲਿਖਿਆ ਕਿ 'ਆਪਰੇਸ਼ਨ ਵਿਜੇ' ਹਮੇਸ਼ਾ ਉਨ੍ਹਾਂ ਦੀ ਬਹਾਦਰੀ ਅਤੇ ਵਡਿਆਈ ਦਾ ਗਵਾਹ ਰਹੇਗਾ। ਦੱਸ ਦੇਈਏ ਕਿ 'ਕਾਰਗਿਲ ਵਿਜੇ ਦਿਵਸ' ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਆਪਣੇ ਟਵਿੱਟਰ ਪੇਜ 'ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਇਕ ਭਾਵੁਕ ਵੀਡੀਓ ਸਾਂਝੀ ਕੀਤੀ ਗਈ ਹੈ।