''ਪਾਸ਼'' ਤੇ ''ਦਾਸ'' ਨਹੀਂ ਦੇਖਣਾ ਚਾਹੁਣਗੇ ਨੂੰਹਾਂ ਨੂੰ ਚੋਣ ਦੰਗਲ ''ਚ

02/28/2018 12:21:09 AM

ਲੁਧਿਆਣਾ (ਮੁੱਲਾਪੁਰੀ) - ਪੰਜਾਬ ਦੇ ਸਭ ਤੋਂ ਵੱਡੇ ਸਿਆਸੀ ਬਾਦਲ ਪਰਿਵਾਰ ਬਾਰੇ ਹੁਣ ਤੋਂ ਸਿਆਸੀ ਹਲਕਿਆਂ 'ਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਰਾਣੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਟੱਕਰ ਉਸ ਦੀ ਜਠਾਣੀ ਬੀਬੀ ਬੀਨੂ ਬਾਦਲ ਨੂੰਹ ਰਾਣੀ ਗੁਰਦਾਸ ਸਿੰਘ ਬਾਦਲ ਨਾਲ ਬਠਿੰਡੇ 'ਚ ਹੋਵੇਗੀ ਤੇ ਇਹ ਦਰਾਣੀ-ਜਠਾਣੀ ਦੇ ਮੁਕਾਬਲੇ ਬਾਰੇ ਮਾਲਵੇ 'ਚ ਚੋਣ ਦੰਗਲ ਜਿੱਥੇ ਚਰਚਾ ਦਾ ਵਿਸ਼ਾ ਬਣੇਗਾ, ਉੱਥੇ ਦੋ ਪਰਿਵਾਰਾਂ ਦੀ ਸਿੱਧੀ ਟੱਕਰ ਹੋਵੇਗੀ। ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਕੱਲ ਬਠਿੰਡੇ ਤੋਂ ਐੱਮ. ਪੀ. ਹਨ ਤੇ ਮੋਦੀ ਸਰਕਾਰ 'ਚ ਵਜ਼ੀਰ, ਜਦੋਂਕਿ ਇਸੇ ਸ਼ਹਿਰ ਬਠਿੰਡੇ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਮਨਪ੍ਰੀਤ ਸਿੰਘ ਬਾਦਲ ਸੂਬੇ ਦੇ ਖਜ਼ਾਨਾ ਮੰਤਰੀ ਹਨ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਨੂ ਬਾਦਲ ਤੇ ਉਨ੍ਹਾਂ ਦਾ ਬੇਟਾ ਤੇ ਸਾਲਾ ਸਾਹਿਬ ਅੱਜ ਕੱਲ ਬਠਿੰਡੇ ਵਿਚ ਵੱਡੀ ਪਕੜ ਬਣਾ ਕੇ ਵਿਚਰ ਰਹੇ ਹਨ ਅਤੇ  ਉਹ ਚੋਣ ਲੜਨ ਦੀ ਪੂਰੀ ਤਿਆਰੀ ਵਿਚ ਦੱਸੇ ਜਾ ਰਹੇ ਹਨ, ਕਿਉਂਕਿ 2014 ਵਿਚ ਮਨਪ੍ਰੀਤ ਬਾਦਲ ਕੇਵਲ 19 ਹਜ਼ਾਰ ਵੋਟਾਂ ਨਾਲ ਚੋਣ ਹਾਰੇ ਸਨ। ਇਸੇ ਕਰ ਕੇ ਦੋਨੋਂ ਬਾਦਲ ਪਰਿਵਾਰ ਦੀ ਅੱਜ ਬਠਿੰਡੇ ਲੋਕ ਸਭਾ ਹਲਕੇ ਬਾਰੇ ਰਾਜਸੀ ਪੰਡਤਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ (ਪਾਸ਼) ਤੇ ਗੁਰਦਾਸ ਸਿੰਘ ਬਾਦਲ (ਦਾਸ) ਦੋਨੋਂ ਭਰਾ ਆਪਣੇ ਜਿਊਂਦੇ ਜੀ ਆਪਣੀਆਂ ਨੂੰਹਾਂ ਨੂੰ ਚੋਣ ਦੰਗਲ ਵਿਚ ਇਕ-ਦੂਜੇ ਦੇ ਖਿਲਾਫ ਕਿਸੇ ਕੀਮਤ 'ਤੇ ਨਹੀਂ ਦੇਖਣਗੇ, ਕਿਉਂਕਿ ਦੋਨੋਂ ਬਾਦਲ ਜਾਣਦੇ ਹਨ ਕਿ ਅਜੇ ਤਾਂ ਇਹ ਦੋਵਾਂ ਪਰਿਵਾਰਾਂ ਵਿਚ ਸਿਆਸੀ ਲੜਾਈ ਹੈ ਪਰ ਜੇਕਰ ਚੋਣ ਦੰਗਲ 'ਚ ਦਰਾਣੀ-ਜਠਾਣੀ ਆਹਮੋ-ਸਾਹਮਣੇ ਆ ਗਈਆਂ ਤਾਂ ਇਹ ਖੁੰਦਕ ਤੇ ਲੜਾਈ ਪਰਿਵਾਰ ਦੀ ਨਿੱਜੀ ਲੜਾਈ ਬਣ ਜਾਵੇਗੀ।ਬਾਕੀ ਸ਼ਾਇਦ ਅੱਜ ਮੀਡੀਆ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਦੀ ਬਠਿੰਡੇ ਜਾਂ ਫਿਰੋਜ਼ਪੁਰ ਤੋਂ ਚੋਣ ਲੜਨ ਬਾਰੇ ਗੱਲ ਆਈ ਹੈ, ਉਸ ਤੋਂ ਲੱਗ ਰਿਹਾ ਹੈ ਕਿ ਦੋਨੋਂ ਬਾਦਲ ਪਰਿਵਾਰ ਆਪਣੀਆਂ ਨੂੰਹਾਂ ਨੂੰ ਇਕ-ਦੂਜੇ ਤੋਂ ਦੂਰ ਰੱਖਣਗੇ। ਦੂਜੇ ਪਾਸੇ ਇਹ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜੇ ਸੂਈ ਬਠਿੰਡਾ ਵਿਚ ਹੀ ਫਸ ਗਈ ਤਾਂ ਹਾਲਾਤ ਕੀ ਹੋਣਗੇ ਇਸ ਬਾਰੇ ਤਾਂ ਅਜੇ ਕੁੱਝ ਆਖਣਾ ਮੁਸ਼ਕਲ ਹੈ।


Related News