ਹਰਸਿਮਰਤ ਨੂੰ ਮਿਲੇ 'ਆਪ' ਲੀਡਰ, ਬੀਬੀ ਬਾਦਲ ਨੇ ਨਹੀਂ ਦਿੱਤਾ ਰਿਸਪਾਂਸ! (ਵੀਡੀਓ)

Monday, Jun 11, 2018 - 12:26 PM (IST)

ਬਠਿੰਡਾ(ਅਮਿਤ ਸ਼ਰਮਾ)— ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਦੂਸ਼ਿਤ ਹੋ ਰਹੇ ਗੰਦੇ ਪਾਣੀ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ 'ਚ ਆਪ ਦੇ ਲੀਡਰਾਂ ਵੱਲੋਂ ਲੁਧਿਆਣਾ ਦੇ ਬੁੱਢੇ ਨਾਲੇ 'ਚੋਂ ਗੰਦੇ ਪਾਣੀ ਦੀਆਂ ਬੋਤਲਾਂ ਭਰ ਕੇ ਅਕਾਲੀ ਦਲ ਅਤੇ ਕਾਂਗਰਸੀ ਲੀਡਰਾਂ ਨੂੰ ਵੰਡੀਆਂ ਜਾ ਰਹੀਆਂ ਹਨ। ਇਸੇ ਮੁਹਿੰਮ ਤਹਿਤ ਬਠਿੰਡਾ 'ਚ ਆਪ ਦੇ ਲੀਡਰ ਅਕਾਲੀ ਦਲ ਦੀ ਹਰਸਿਮਰਤ ਬਾਦਲ ਨੂੰ ਮਿਲਣ ਪਹੁੰਚੇ ਪਰ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਉਨ੍ਹਾਂ ਨੂੰ ਮਿਲੇ ਬਿਨਾਂ ਹੀ ਆਪਣੀ ਗੱਡੀ 'ਚ ਜਾ ਬੈਠੀ। 
ਤੁਹਾਨੂੰ ਦੱਸ ਦਈਏ ਕਿ ਹਰਸਿਮਰਤ ਬਾਦਲ ਬਠਿੰਡਾ 'ਚ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਵਧਾਈ ਦੇਣ ਪੁੱਜੀ ਸੀ। ਰਮਜ਼ਾਨ ਦੇ ਮਹੀਨੇ ਮੁਸਲਿਮ ਭਾਈਚਾਰਾ ਇਫਤਾਰ ਪਾਰਟੀ ਕਰਕੇ ਆਪਣੀ ਖੁਸ਼ੀ ਸਾਂਝੀ ਕਰਦਾ ਹੈ। ਜਦ ਆਪ ਦੇ ਲੀਡਰ ਬੀਬੀ ਹਰਸਿਮਰਤ ਨੂੰ ਮਿਲਣ ਪੁੱਜੇ ਤਾਂ ਉਨ੍ਹਾਂ ਦੇ ਸਕਿਓਰਿਟੀ ਗਾਰਡਾਂ ਨੇ ਲੀਡਰਾਂ ਨੂੰ ਹਰਸਿਮਰਤ ਦੇ ਨੇੜੇ ਤਕ ਨਹੀਂ ਆਉਣ ਦਿੱਤਾ। ਇਸ ਕਾਰਨ ਆਪ ਦੇ ਲੀਡਰਾਂ ਨੂੰ ਹਰਸਿਮਰਤ ਨਾਲ ਗੱਲਬਾਤ ਕੀਤੇ ਬਿਨਾਂ ਹੀ ਵਾਪਸ ਪਰਤਣਾ ਪਿਆ।


Related News