ਚੰਡੀਗੜ੍ਹ 'ਚ ਭਿਆਨਕ ਗਰਮੀ ਦਾ ਕਹਿਰ, ਸੁੱਕਣ ਲਗੀ Sukhna Lake! (ਵੀਡੀਓ)

06/18/2024 3:52:20 PM

ਚੰਡੀਗੜ੍ਹ : ਚੰਡੀਗੜ੍ਹ 'ਚ ਚੁੱਭਦੀ ਧੁੱਪ ਅਤੇ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਭਿਆਨਕ ਗਰਮੀ ਕਾਰਨ ਹੁਣ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ ਵੀ ਹੇਠਾਂ ਡਿੱਗਦਾ ਜਾ ਰਿਹਾ ਹੈ। ਅਕਸਰ ਮਾਨਸੂਨ ਦੌਰਾਨ ਝੀਲ 'ਚ ਪਾਣੀ ਦਾ ਪੱਧਰ ਵੱਧਣ ਦੇ ਖ਼ਤਰੇ ਦਰਮਿਆਨ ਬੰਨ੍ਹ ਨੂੰ ਖੋਲ੍ਹ ਦਿੱਤਾ ਜਾਂਦਾ ਹੈ ਪਰ ਗਰਮੀ ਦੌਰਾਨ ਇਹ ਨਜ਼ਾਰਾ ਬਿਲਕੁਲ ਬਦਲ ਗਿਆ ਹੈ।

ਇਹ ਵੀ ਪੜ੍ਹੋ : ਪਿਛਲੀ ਚੋਣ ’ਚ ‘ਆਪ’ ਦੀ ਟਿਕਟ ’ਤੇ ਵਿਧਾਇਕ ਬਣੇ ਸ਼ੀਤਲ ਅੰਗੁਰਾਲ ਇਸ ਵਾਰ ਬਣੇ BJP ਦੇ ਉਮੀਦਵਾਰ

ਅੱਗੇ ਵੀ ਇਹੀ ਹਾਲ ਰਿਹਾ ਤਾਂ ਝੀਲ ਸੁੱਕਣ ਦੀ ਕਗਾਰ 'ਤੇ ਪਹੁੰਚ ਜਾਵੇਗੀ। ਫਿਲਹਾਲ ਪ੍ਰੀ-ਮਾਨਸੂਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਵੇਲੇ ਸ਼ਹਿਰ ਦਾ ਤਾਪਮਾਨ 44 ਡਿਗਰੀ ਸੈਲਸੀਅਸ ਦੇ ਆਸ-ਪਾਸ ਚੱਲ ਰਿਹਾ ਹੈ। ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ ਜਦੋਂ ਘੱਟ ਹੁੰਦਾ ਹੈ ਤਾਂ ਇਸ ਨੂੰ ਮੈਨੂਅਲ ਤੌਰ 'ਤੇ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਜਲਦੀ ਖ਼ਰੀਦ ਲਓ ਜ਼ਰੂਰੀ ਦਵਾਈਆਂ, ਬੰਦ ਰਹਿਣਗੀਆਂ ਦੁਕਾਨਾਂ

ਇਸ ਸਾਲ ਵੀ ਜਿਸ ਤਰ੍ਹਾਂ ਝੀਲ ਸੁੱਕਦੀ ਹੈ ਤਾਂ ਅਜਿਹੇ ਹੀ ਹਾਲਾਤ ਬਣ ਸਕਦੇ ਹਨ। ਸ਼ਹਿਰ 'ਚ ਇਸ ਸਮੇਂ ਗਰਮ ਹਵਾਵਾਂ ਚੱਲ ਰਹੀਆਂ ਹਨ ਅਤੇ ਮੂੰਹ ਨੂੰ ਬਿਨਾਂ ਢਕੇ ਬਾਹਰ ਨਿਕਲਣਾ ਮੁਸ਼ਕਲ ਬਣਿਆ ਹੋਇਆ ਹੈ। ਸ਼ਾਮ ਨੂੰ ਹੁੰਮਸ ਅਤੇ ਨਮੀ ਨਾਲ ਵੀ ਪਰੇਸ਼ਾਨੀ ਵਧੀ ਹੋਈ ਹੈ। ਪਾਰਾ 46 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ। ਗਰਮੀ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਕਈ ਘੰਟਿਆਂ ਦੇ ਪਾਵਰ ਕੱਟ ਵੀ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਵੱਧਦੇ ਤਾਪਮਾਨ ਕਾਰਨ ਬਿਜਲੀ ਦੀ ਮੰਗ ਵੀ ਵੱਧ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News