ਮਮਦੋਟ ਦੇ ਹਰਪ੍ਰੀਤ ਸਿੰਘ ਨੇ ਲੱਦਾਖ ਦੀ ਪਹਾੜੀ ਕੀਤੀ ਫਤਿਹ, ਕਿਸਾਨਾਂ ਦੇ ਹੱਕ ''ਚ ਆਵਾਜ਼ ਕੀਤੀ ਬੁਲੰਦ

Tuesday, Sep 14, 2021 - 12:40 AM (IST)

ਮਮਦੋਟ (ਸ਼ਰਮਾਂ)- ਫਿਰੋਜ਼ਪੁਰ ਜਿਲ੍ਹੇ 'ਚ ਸਰਹੱਦੀ ਕਸਬਾ ਮਮਦੋਟ ਦੇ ਨੋਜਵਾਨ ਹਰਪ੍ਰੀਤ ਸਿੰਘ ਹੈਪੀ ਨੇ ਉਹ ਕਰ ਦਿਖਾਇਆ ਜੋ ਰਹਿੰਦੀ ਦੁਨੀਆ ਤੱਕ ਇੱਕ ਮਿਸਾਲ ਵਜੋਂ ਜਾਣਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਨੋਜਵਾਨ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਸਾਹਨ ਕੇ (ਮਮਦੋਟ ਹਿਠਾੜ) ਦਾ ਰਹਿਣ ਵਾਲਾ ਨੋਜਵਾਨ ਹੈ ਜਿਸ ਨੇ ਆਪਣੇ 11 ਸਾਥੀਆ ਦੇ ਨਾਲ ਇੱਕ ਮਿਸਨ ਤਹਿਤ ਇੱਕ ਉੱਚੀ ਪਹਾੜੀ ਮਾਊਂਟ ਕੁਨ 7077 ਮੀਟਰ- 23219 ਫੁੱਟ ਲੱਦਾਖ 'ਤੇ ਚੜ੍ਹਨ ਦਾ ਪ੍ਰੋਗਰਾਮ ਉਲੀਕਿਆ ਸੀ । ਜਿਸ ਮਿਸ਼ਨ ਨੂੰ ਪੂਰਾ ਕਰਨ ਲਈ 23 ਅਗਸਤ 2021 ਨੂੰ ਪੰਜਾਬ ਤੋਂ ਆਪਣੇ ਸਾਥੀਆਂ ਸਮੇਤ ਰਵਾਨਾ ਹੋਇਆ ਸੀ, ਜੋ ਮਾਊਂਟ ਕੁਨ 7077 ਮੀਟਰ 23219 ਫੁੱਟ ਲੱਦਾਖ ਦੇ ਸਭ ਤੋਂ ਉੱਚੇ ਦੂਸਰੇ ਨੰਬਰ ਤੇ ਆਉਣ ਵਾਲਾ ਪਹਾੜ ਜਿਹੜਾ ਕੇ ਮਾਊਂਟ ਐਵਰੈਸਟ ਤੋਂ ਕਿਤੇ ਵਧੇਰੇ ਟੈਕਨੀਕਲ ਸੀ।

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ

PunjabKesari
ਹਰਪ੍ਰੀਤ ਸਿੰਘ ਨੇ ਇਸਨੂੰ ਫਤਿਹ ਕਰਕੇ ਜਿੱਥੇ ਪੰਜਾਬੀਅਤ ਅੰਦਰ ਨਵੀਂ ਮਿਸਾਲ ਪੈਦਾ ਕੀਤੀ ਹੈ, ਉੱਥੇ ਹੀ ਸਿੱਖ ਕੋਮ ਦਾ ਧਾਰਮਿਕ ਚਿੰਨ੍ਹ ਖੰਡਾਂ ਸਾਹਿਬ ਤੇ ਕਿਸਾਨੀ ਨੂੰ ਸਮਰਪਿਤ ਬੋਰਡ ਦੀਆਂ ਤਖਤੀਆਂ ਹੱਥ 'ਚ ਫੜ ਕੇ ਸਿੱਖ ਕੋਮ ਦਾ ਮਾਣ ਵਧਾਇਆ ਹੈ। ਇਸ ਸਬੰਧੀ ਹਰਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਪੇਜ਼ 'ਤੇ ਜ਼ਿਕਰ ਕੀਤਾ ਹੈ ਕਿ ਇਹ ਮੇਰੀ ਜ਼ਿੰਦਗੀ ਦਾ ਸੱਭ ਤੋ ਵੱਡਾ ਤੇ ਕਠਿਨ ਕੰਮ ਸੀ, ਜਿਸ 'ਚ ਸਾਡੀ 12 ਬੰਦਿਆ ਦੀ ਟੀਮ 'ਚੋਂ ਅਸੀਂ ਸਿਰਫ 4 ਨੌਜਵਾਨ ਇਸਨੂੰ ਫਤਿਹ ਕਰ ਪਾਏ ਹਾਂ। ਜਿਸ ਨੂੰ ਅਸੀਂ ਆਪਣੇ ਜੁੱਸੇ ਦੇ ਦਮ ਨਾਲ ਫਤਿਹ ਬੁਲਾਈ ਹੈ  ਬਾਕੀ ਕਈ ਸਾਡੇ ਸਾਥੀਆਂ ਨੂੰ ਬਿਮਾਰ ਹੋਣ ਕਰਕੇ, ਮੂੰਹ ਚੋਂ ਖੂਨ ਆਉਣ ਕਰਕੇ, ਆਕਸੀਜਨ ਘੱਟ ਹੋਣ ਕਰਕੇ ਤੇ ਕੋਈ ਸੱਟ ਲਗਨ ਕਰਕੇ ਓਨ੍ਹਾਂ ਨੂੰ ਰਸਤੇ ਚੋਂ ਹੀ ਵਾਪਸ ਮੁੜਨਾ ਪਿਆ । ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਤੁਹਾਡੇ ਨਾਲ ਵਾਧਾ ਕਰਦਾ ਹਾਂ ਬਹੁਤ ਜਲਦ ਹੀ ਮਾਊਂਟ ਐਵਰੈਸਟ ਦੀ ਚੜ੍ਹਾਈ ,ਓਸਦੀ ਠੰਡ ਤੇ ਉਥੋਂ ਦੇ ਮਾਰੂ ਮੌਸਮ ਨੂੰ ਹੱਸਦੇ ਹੱਸਦੇ ਫਤਿਹ ਕਰਾਂਗਾ। 

ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ

PunjabKesari

ਹਰਪ੍ਰੀਤ ਸਿੰਘ ਦੀ ਇਸ ਕਾਮਯਾਬੀ ਦੀ ਸਾਰੇ ਇਲਾਕੇ ਚ ਚਰਚਾ ਹੋ ਰਹੀ ਹੈ ਤੇ ਮਮਦੋਟ ਇਲਾਕੇ ਦੀਆਂ ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਵੱਲੋਂ ਹਰਪ੍ਰੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਵਧਾਈਆਂ ਦੇਣ ਵਾਲਿਆਂ ਚ ਬਲਰਾਜ ਸਿੰਘ ਸੰਧੂ ਪ੍ਰਧਾਨ ਸ਼ਹੀਦ ਆਰ. ਕੇ ਵਧਵਾ ਯੂਥ ਕਲੱਬ, ਡਾ: ਆਸ਼ੂ ਬੰਗੜ ਆਪ ਆਗੂ, ਕੁਲਦੀਪ ਸਿੰਘ ਕਨਵੀਨਰ ਲੋਕ ਚੇਤਨਾ ਮੰਚ ਤੋਂ ਇਲਾਵਾ ਹੋਰ ਵੀ ਨਾਮਵਰ ਸਖਸ਼ੀਅਤਾਂ ਵੱਲੋਂ ਹਰਪ੍ਰੀਤ ਸਿੰਘ ਨੂੰ ਵਧਾਈਆਂ ਮਿਲ ਰਹੀਆਂ ਹਨ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News