ਸਾਜ਼ਿਸ਼ ਦੇ ਤਹਿਤ ਹੋਇਆ ਐੱਮ. ਐੱਮ. ਐੱਸ. ਕਾਂਡ : ਹਰਪ੍ਰੀਤ ਚੱਢਾ

01/16/2018 7:45:01 PM

ਚੰਡੀਗੜ੍ਹ (ਮਨਮੋਹਨ) : ਮ੍ਰਿਤਕ ਇੰਦਰਪ੍ਰੀਤ ਸਿੰਘ ਚੱਢਾ ਦੇ ਪੁੱਤਰ ਹਰਪ੍ਰੀਤ ਅਨਮੋਲ ਚੱਢਾ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਹਰਪ੍ਰੀਤ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਬਲੈਕਮੇਲ ਕੀਤਾ ਗਿਆ, ਦਬਾਇਆ ਗਿਆ ਜਿਸ ਕਾਰਨ ਉਨ੍ਹਾਂ ਆਤਮਹੱਤਿਆ ਵਰਗਾ ਕਦਮ ਚੁੱਕਿਆ। ਹਰਪ੍ਰੀਤ ਨੇ ਕਿਹਾ ਕਿ ਉਸ ਦੇ ਪਿਤਾ ਨੇ ਦੋਸ਼ੀਆਂ ਦਾ ਨਾਂ ਸੋਸਾਈਡ ਨੋਟ ਵਿਚ ਲਿਖ ਦਿੱਤਾ ਸੀ। ਇਸ ਦੌਰਾਨ ਹਰਪ੍ਰੀਤ ਚੱਢਾ ਨੇ ਕਿਹਾ ਕਿ ਉਸ ਦੇ ਪਿਤਾ ਹਮੇਸ਼ਾ ਦੂਸਰਿਆਂ ਲਈ ਜਿਊਂਦੇ ਸਨ ਜਿਸ ਦਾ ਸਬੂਤ ਪੀ. ਜੀ. ਆਈ. 'ਚ ਕਈ ਜ਼ਰੂਰਤਮੰਦਾਂ ਲਈ ਆਸ਼ਿਆਨਾ ਅਤੇ ਖਾਣਾ ਦੇਣਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਹਮੇਸ਼ਾ ਸੇਵਾ 'ਚ ਵਿਸ਼ਵਾਸ ਰੱਖਦੇ ਸਨ ਅਤੇ ਪੰਜਾਬ ਵਿਚ ਕਈ ਮਜਬੂਰ ਲੋਕਾਂ ਦੀ ਮਦਦ ਕਰਦੇ ਸਨ। ਹਰਪ੍ਰੀਤ ਨੇ ਕਿਹਾ ਕਿ ਉਸ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਚੈਰੀਟੇਬਲ ਦੇ ਕੰਮਾਂ ਦੀ ਵਾਗਡੋਰ ਉਹ ਆਪਣੇ ਹੱਥ 'ਚ ਲੈ ਰਹੇ ਹਨ।
ਹਰਪ੍ਰੀਤ ਨੇ ਕਿਹਾ ਕਿ ਉਸ ਦੇ ਦਾਦਾ ਚਰਨਜੀਤ ਸਿੰਘ ਚੱਢਾ ਨੂੰ ਵੀ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ। ਹਰਪ੍ਰੀਤ ਚੱਢਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੇ ਪਿਤਾ ਇੰਦਰਜੀਤ ਚੱਢਾ ਦੇ ਚੈਰੀਟੇਬਲ ਕੰਮਾਂ ਨੂੰ ਹੜੱਪਣ ਦੇ ਮਹੱਤਵ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਚੀਫ ਖਾਲਸਾ ਦੀਵਾਨ ਦੇ ਕੁਝ ਲੋਕ ਹਨ ਜਿਹੜੇ ਸਿਆਸੀ ਮਹੱਤਵ ਨੂੰ ਪੂਰਾ ਕਰਨ ਲਈ ਉਸ ਦੇ ਪਰਿਵਾਰ ਨੂੰ ਫਸਾ ਰਹੇ ਹਨ।
ਦੂਜੇ ਪਾਸੇ ਪੰਜਾਬ ਹਰਿਆਣ ਹਾਈਕੋਰਟ ਦੇ ਵਕੀਲ ਆਨੰਦੇਸ਼ਵਰ ਗੌਤਮ ਨੇ ਕਿਹਾ ਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਚਰਨਜੀਤ ਸਿੰਘ ਚੱਢਾ ਦਾ ਐੱਮ. ਐੱਮ. ਐੱਸ. ਕਿਸ ਨੇ ਬਣਾਇਆ ਸੀ। ਹਾਲਾਂਕਿ ਇਸ ਵਿਚ ਕਈ ਪੁਲਸ ਕਰਮਚਾਰੀਆਂ ਦਾ ਵੀ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜੇ ਪੁਲਸ ਦੀ ਜਾਂਚ ਚੱਲ ਰਹੀ ਹੈ ਅਤੇ ਉਹ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ।


Related News