ਗ੍ਰੈਂਡ ਮੈਨਰ ਨੇ ''ਆਪ'' ਆਗੂਆਂ ''ਤੇ ਠੋਕਿਆ 100 ਕਰੋੜ ਦੀ ਮਾਣਹਾਨੀ ਦਾ ਦਾਅਵਾ
Wednesday, Feb 27, 2019 - 12:44 PM (IST)

ਲੁਧਿਆਣਾ (ਅਭਿਸ਼ੇਕ) : ਲੁਧਿਆਣਾ ਦੇ ਸੀ. ਐੱਲ. ਯੂ. (ਚੇਂਜ ਆਫ ਲੈਂਡ ਯੂਜ਼) ਵਿਵਾਦ ਤੋਂ ਬਾਅਦ ਗ੍ਰੈਂਡ ਮੈਨਰ ਪ੍ਰਾਜੈਕਟ ਦੇ ਮਾਲਕ ਵਲੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ 'ਤੇ 100 ਕਰੋੜ ਰੁਪਏ ਦੀ ਮਾਣਹਾਨੀ ਦਾ ਦਾਅਵਾ ਠੋਕਿਆ ਗਿਆ ਹੈ। ਇਸ ਮੁੱਦੇ 'ਤੇ ਪੰਜਾਬ ਵਿਧਾਨ ਸਭਾ 'ਚ ਵੀ ਕਾਫੀ ਬਹਿਸ ਹੋਈ, ਜਿਸ 'ਚ ਵਿਰੋਧੀ ਪਾਰਟੀਆਂ ਵਲੋਂ ਕੈਪਟਨ ਦੇ ਮੰਤਰੀ ਭਾਰਤ ਭੂਸ਼ਣ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਅਤੇ ਭਾਰਤ ਭੂਸ਼ਣ ਆਸ਼ੂ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਆਸ਼ੂ, ਨਗਰ ਨਿਗਮ ਦੇ ਡੀ. ਐੱਸ. ਪੀ. ਨੂੰ ਧਮਕੀ ਦੇ ਰਹੇ ਹਨ। ਗ੍ਰੈਂਡ ਮੈਨਰ ਦੇ ਮਾਲਕ ਬਲਜਿੰਦਰ ਸਿੰਘ ਕਾਹਲੋਂ ਨੇ 'ਆਪ' ਦੇ ਹਰਪਾਲ ਚੀਮਾ ਅਤੇ ਵਿਧਾਇਕ ਮਾਣੂਕੇ ਖਿਲਾਫ ਮਾਣਹਾਨੀ ਦਾ ਦਾਅਵਾ ਠੋਕ ਦਿੱਤਾ ਹੈ। ਕਾਹਲੋਂ ਵਲੋਂ ਪ੍ਰੈਸ ਕਾਨਫਰੰਸ 'ਚ ਦੱਸਿਆ ਗਿਆ ਕਿ ਉਨ੍ਹਾਂ ਨੇ 100 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਠੋਕਿਆ ਹੈ ਕਿਉਂਕਿ ਇਨ੍ਹਾਂ ਦੋਹਾਂ ਆਗੂਆਂ ਕਾਰਨ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ।