''ਹਰੀਸ਼ ਰਾਵਤ'' ਦੀ ਅੱਜ ਹੋਵੇਗੀ ਪੰਜਾਬ ''ਚ ਐਂਟਰੀ, ਖਟਕੜ ਕਲਾਂ ਦੇ ਸਮਾਰੋਹ ''ਚ ਲੈਣਗੇ ਹਿੱਸਾ
Monday, Sep 28, 2020 - 09:35 AM (IST)
ਲੁਧਿਆਣਾ (ਹਿਤੇਸ਼) : ਪੰਜਾਬ ਕਾਂਗਰਸ ਦਾ ਇੰਚਾਰਜ ਬਣਨ ਤੋਂ ਬਾਅਦ ਭਾਵੇਂ ਹਰੀਸ਼ ਰਾਵਤ ਵੱਲੋਂ ਦਿੱਲੀ ਅਤੇ ਦੇਹਰਾਦੂਨ 'ਚ ਸੂਬੇ ਦੇ ਕਈ ਛੋਟੇ-ਵੱਡੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ ਪੰਜਾਬ ’ਚ ਰਸਮੀ ਤੌਰ ’ਤੇ ਐਂਟਰੀ ਨਿਯੁਕਤੀ ਦੇ ਲਗਭਗ ਦੋ ਹਫ਼ਤੇ ਬਾਅਦ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ : 'ਡੇਰਾ ਬਿਆਸ' ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, ਜਾਰੀ ਹੋਈ ਨੋਟੀਫਿਕੇਸ਼ਨ
ਦੱਸਿਆ ਜਾ ਰਿਹਾ ਹੈ ਕਿ ਉਹ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ’ਤੇ ਖਟਕੜ ਕਲਾਂ 'ਚ ਹੋਣ ਵਾਲੇ ਸਮਾਰੋਹ ’ਚ ਹਿੱਸਾ ਲੈਣਗੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹਿਣਗੇ ਅਤੇ ਖੇਤੀ ਬਿੱਲ ਨੂੰ ਲੈ ਕੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜਤਾਇਆ ਜਾਵੇਗਾ।
ਇਹ ਵੀ ਪੜ੍ਹੋ : 'ਭਾਜਪਾ' ਛੱਡਣ ਮਗਰੋਂ 'ਅਕਾਲੀ ਦਲ' ਦੀ ਇਸ ਪਾਰਟੀ 'ਤੇ ਅੱਖ, ਜਾਣੋ ਕੀ ਰਹੇਗੀ ਅਗਲੀ ਰਣਨੀਤੀ
ਹਰੀਸ਼ ਰਾਵਤ ਪਹਿਲੇ ਹੀ ਦਿਨ ਤੋਂ ਕਹਿ ਰਹੇ ਹਨ ਕਿ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਜੋਰ ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਖਤਮ ਕਰਨ ’ਤੇ ਰਹੇਗਾ। ਰਾਵਤ ਮੁਤਾਬਕ ਪੰਜਾਬ 'ਚ ਵਿਰੋਧੀਆਂ ਦੀ ਫੁੱਟ ਦਾ ਫਾਇਦਾ ਚੁੱਕ ਕੇ 2022 ਦੀ ਚੋਣ ਦੌਰਾਨ ਲਗਾਤਾਰ ਸੱਤਾ ’ਤੇ ਕਾਬਜ਼ ਰਹਿਣ ਲਈ ਇਹ ਹੋਰ ਜ਼ਰੂਰੀ ਹੋ ਗਿਆ ਹੈ, ਜਿਸ ਨੂੰ ਲੈ ਕੇ ਕੈਪਟਨ ਵੱਲੋਂ ਕਾਫੀ ਵਧੀਆ ਰਿਸਪਾਂਸ ਦਿੱਤਾ ਗਿਆ ਹੈ ਅਤੇ ਬਾਕੀ ਨੇਤਾਵਾਂ ਤੋਂ ਫੀਡਬੈਕ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਹਸਰਤ ਹੋਈ ਪੂਰੀ ਪਰ ਚਾਹ ਕੇ ਵੀ ਨਹੀਂ ਲੈ ਸਕਣਗੇ 'ਭਾਜਪਾ' 'ਚ ਐਂਟਰੀ