ਵਿਧਾਨ ਸਭਾ ''ਚ ਸਭ ਤੋਂ ਜ਼ਿਆਦਾ ਜਨਤਕ ਮੁੱਦੇ ਚੁੱਕਣ ਵਾਲੇ ਵਿਧਾਇਕਾਂ ''ਚ ਸ਼ਾਮਲ ਹੋਏ ''ਹਰਿੰਦਰਪਾਲ ਚੰਦੂਮਾਜਰਾ''

Saturday, Mar 13, 2021 - 09:16 AM (IST)

ਪਟਿਆਲਾ (ਬਲਜਿੰਦਰ) : ਹਾਲ ਹੀ ’ਚ ਖ਼ਤਮ ਹੋਏ ਬਜਟ ਇਜਲਾਸ ’ਚ ਸਰਗਰਮ ਰਹਿਣ ਵਾਲੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਉਨ੍ਹਾਂ ਵਿਧਾਇਕਾਂ ’ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਵਿਧਾਨ ਸਭਾ ’ਚ ਲੋਕ ਹਿੱਤਾਂ ਨਾਲ ਸਬੰਧਿਤ ਸਭ ਤੋਂ ਜ਼ਿਆਦਾ ਮੁੱਦੇ ਚੁੱਕੇ ਹਨ। ਵਿਧਾਇਕ ਚੰਦੂਮਾਜਰਾ ਨੇ ਇਸ ਵਿਧਾਨ ਸਭਾ ਇਜਲਾਸ ’ਚ ਵੀ ਕਈ ਜਨਤਕ ਮੁੱਦੇ ਚੁੱਕੇ ਅਤੇ ਬਹਿਸ ਦੌਰਾਨ ਬਾਕੀ ਵਿਧਾਇਕਾਂ ਵੱਲੋਂ ਚੁੱਕੇ ਗਏ ਲੋਕ ਹਿੱਤ ਦੇ ਮੁੱਦਿਆਂ ’ਤੇ ਆਪਣੀ ਸਰਗਰਮ ਭੂਮਿਕਾ ਨਿਭਾਈ। ਉਹ ਜਿੱਥੇ ਪੰਜਾਬ ਦੇ ਮੁਲਾਜ਼ਮਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ ’ਚ ਗੂੰਜੇ, ਉੱਥੇ ਕਿਸਾਨ ਮੁੱਦਿਆਂ, ਮਜ਼ਦੂਰ ਮੁੱਦਿਆਂ ਆਦਿ ਸਮੇਤ ਪਟਿਆਲਾ ਜ਼ਿਲ੍ਹੇ ਦੇ ਪਾਣੀ ਦੀ ਵੰਡ ਦਾ ਮੁੱਦਾ, ਪਟਿਆਲਾ ’ਚ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ਬਣਾਉਣਾ, ਦੁੱਧਨਸਾਧਾਂ ਤਹਿਸੀਲ ਦੀ ਇਮਾਰਤ ਅਤੇ ਐੱਸ. ਡੀ. ਐੱਮ. ਦਾ ਦੁੱਧਨਸਾਧਾਂ ਵਿਖੇ ਬੈਠਣਾ ਯਕੀਨੀ ਬਣਾਉਣ ਸਮੇਤ ਅਜਿਹੇ ਲੋਕ ਹਿੱਤ ਦੇ ਮੁੱਦਿਆਂ ਨੂੰ ਵਿਧਾਨ ਸਭਾ ’ਚ ਚੁੱਕਿਆ, ਜਿਸ ਦਾ ਸਿੱਧਾ ਆਮ ਲੋਕਾਂ ਨਾਲ ਸਬੰਧ ਸੀ।
ਇਸ ਤੋਂ ਪਹਿਲਾਂ ਵੀ ਵਿਧਾਇਕ ਚੰਦੂਮਾਜਰਾ ਭਾਵੇਂ ਪਾਣੀਆਂ ਦਾ ਮਸਲਾ ਹੋਵੇ, ਬਰਸਾਤਾਂ ਤੋਂ ਪਹਿਲਾਂ ਘੱਗਰ ਦਰਿਆ ’ਚ ਪਏ ਪਾੜਾਂ ਅਤੇ ਹੋਰ ਨਦੀਆਂ ਦੇ ਮਾਮਲਿਆਂ ਦਾ ਮਸਲਾ ਹੋਵੇ, ਝੋਨੇ ਦੇ ਸੀਜ਼ਨ ’ਚ ਨਹਿਰਾਂ ਦੇ ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣ ਦਾ ਮਸਲਾ ਹੋਵੇ, ਇਨ੍ਹਾਂ ਸਮੁੱਚੇ ਮਸਲਿਆਂ ਨੂੰ ਬੜੀ ਸਰਗਰਮੀ ਨਾਲ ਵਿਧਾਨ ਸਭਾ ’ਚ ਚੁੱਕਦੇ ਆਏ ਹਨ। ਦੱਸਣਯੋਗ ਹੈ ਕਿ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪੰਜਾਬ ਦੇ ਨੌਜਵਾਨ ਵਿਧਾਇਕਾਂ ’ਚ ਸ਼ਾਮਲ ਹਨ, ਜਿਹੜੇ ਪਹਿਲੀ ਵਾਰ ਹਲਕਾ ਸਨੌਰ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੁਣ ਕੇ ਵਿਧਾਨ ਸਭਾ ’ਚ ਗਏ ਹਨ ਪਰ ਵਿਰੋਧੀ ਧਿਰ ਦੀਆਂ ਘੱਟ ਸੀਟਾਂ ’ਚ ਜੋ ਉਨ੍ਹਾਂ ਨੇ ਲੋਕ ਹਿੱਤ ਦੇ ਮੁੱਦਿਆਂ ’ਤੇ ਸਰਕਾਰ ਨੂੰ ਹਮੇਸ਼ਾ ਘੇਰਿਆ, ਉਹ ਇਕ ਤਜ਼ਰਬੇਕਾਰ ਵਿਧਾਇਕ ਦੀ ਤਰ੍ਹਾਂ ਲੋਕ ਆਵਾਜ਼ ਬਣ ਕੇ ਵਿਧਾਨ ਸਭਾ ’ਚ ਸਰਗਰਮ ਦਿਖਾਈ ਦਿੱਤੇ।
 


Babita

Content Editor

Related News