ਰਾਹਤ ਦੀ ਖ਼ਬਰ, ਹਰੀਕੇ ਹੈੱਡ ’ਚ ਪਾਣੀ ਦਾ ਪੱਧਰ ਘਟਿਆ

Monday, Aug 21, 2023 - 06:23 PM (IST)

ਹਰੀਕੇ ਪੱਤਣ (ਲਵਲੀ) : ਪਿਛਲੇ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ 'ਚ ਪਏ ਭਾਰੀ ਮੀਂਹ ਅਤੇ ਮੈਦਾਨੀ ਖੇਤਰਾਂ 'ਚ ਆਏ ਮੀਂਹ ਕਾਰਨ ਹਰੀਕੇ ਹੈੱਡ 'ਚ ਪਾਣੀ ਦਾ ਪੱਧਰ ਤਿੰਨ ਲੱਖ ਕਿਊਸਿਕ ਤੋਂ ਟੱਪ ਗਿਆ ਸੀ, ਉਥੇ ਅੱਜ ਹਰੀਕੇ ਵਿਚ ਪਾਣੀ ਦਾ ਪੱਧਰ ਘੱਟ ਚੁੱਕਾ ਹੈ। ਹਰੀਕੇ 'ਚ ਪਾਣੀ ਦਾ ਪੱਧਰ ਇਕ ਲੱਖ 81 ਹਜ਼ਾਰ 833 ਕਿਊਸਿਕ ਰਹਿ ਗਿਆ ਹੈ। ਬੀਤੇ ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲ 2 ਲੱਖ 84 ਹਜ਼ਾਰ 947 ਕਿਊਸਿਕ ਪਾਣੀ ਛੱਡੇ ਜਾਣ ਨਾਲ ਪਿੰਡ ਘੜੂੰਮ ਸਭਰਾ ਵਿਚਕਾਰ ਧੁੱਸੀ ਬੰਨ੍ਹ ਵਿਚ ਪਾੜ ਪਿਆ ਅਤੇ ਦਰਜਨਾਂ ਪਿੰਡ ਇਸ ਪਾਣੀ ਦੀ ਲਪੇਟ ਵਿਚ ਆ ਚੁੱਕੇ ਸਨ ਜਦ ਕਿ ਅੱਜ ਪਾਕਿਸਤਾਨ ਵੱਲ ਡਾਊਨ ਸਟਰੀਮ ਨੂੰ 1 ਲੱਖ 61 ਹਜ਼ਾਰ 671 ਕਿਊਸਿਕ ਛੱਡਿਆ ਜਾ ਰਿਹਾ ਹੈ, ਹਥਾੜ ਇਲਾਕੇ ਲਈ ਪਾਣੀ ਲਈ ਰਾਹਤ ਵਾਲੀ ਖਬਰ ਹੈ ਜਦ ਕਿ ਰਾਜਥਾਨ ਫੀਡਰ ਨੂੰ 13226 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਫਿਰੋਜ਼ਪੁਰ ਫੀਡਰ ਨੂੰ 6833 ਕਿਊਸਕਿ, ਮੱਖੂ ਕਨਾਲ ਨੂੰ 100 ਕਿਊਸਿਕ ਪਾਣੀ ਛੱਡਿਆ ਗਿਆ ਹੈ

ਇਸ ਤੋਂ ਇਲਵਾ ਧੁੱਸੀ ਬੰਨ੍ਹ ਦੇ ਪਾੜ੍ਹ ਨੂੰ ਪੂਰਨ ਲਈ ਕਾਰ ਸੇਵਾ ਸੰਪਰਦਾਇ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਅੱਗੇ ਆਏ ਹਨ। ਇਸ ਮੌਕੇ ਅੱਜ ਧੁੱਸੀ ਬੰਨ੍ਹ ਦਾ ਦੌਰਾਨ ਕਰਨ ਸਮੇਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਹਰੀਕੇ ਬੰਨ ਤੋਂ ਲੈ ਕੇ ਮੁੱਠਿਆਂਵਾਲਾ ਬੰਨ੍ਹ ਤੱਕ, ਦੂਸਰੇ ਪਾਸੇ ਪਾਕਿਸਤਾਨ ਦੀ ਹੱਦ ਤੱਕ ਸਾਰੇ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਲਗਾਤਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਫਸ ਗਏ ਸੀ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਹੈ। 


Gurminder Singh

Content Editor

Related News