ਨੂਡਲ-ਬਰਗਰ ਖਾਣ ਵਾਲੇ ਹੋ ਜਾਣ ਸਾਵਧਾਨ, ਹੈਰਾਨ ਕਰਦੀ ਵੀਡੀਓ ਆਈ ਸਾਹਮਣੇ

10/9/2019 9:27:30 PM

ਜਲੰਧਰ— ਜੇਕਰ ਤੁਸੀਂ ਬਰਗਰ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਖਬਰ ਅਹਿਮ ਹੈ। ਗੰਦਗੀ ਦੇ ਢੇਰ 'ਚ ਤਿਆਰ ਕੀਤੇ ਗਏ ਨਿਊਡਲਜ਼ ਵਾਲੇ ਬਰਗਰ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਇਹ ਵੀਡੀਓ ਜਲੰਧਰ ਸ਼ਹਿਰ ਦੀ 120 ਫੁੱਟ ਰੋਡ 'ਤੇ ਸਥਿਤ ਹਰੀ ਬਰਗਰ ਵਾਲੇ ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੰਦਗੀ ਦੇ ਢੇਰ 'ਚ ਬਰਗਰ ਲਈ ਨੂਡਲ ਤਿਆਰ ਕੀਤੇ ਜਾ ਰਹੇ ਹਨ।

PunjabKesari

ਵੀਡੀਓ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਕਿਸੇ ਨਾਲੀ ਦੇ ਆਸ-ਪਾਸ ਨੂਡਲ ਬਣਾਏ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ ਅਤੇ ਲੋਕ ਕਈ ਤਰ੍ਹਾਂ ਦੇ ਪ੍ਰਤੀਕਰਮ ਵੀ ਦੇ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

This news is Edited By shivani attri