ਕਿਸਾਨਾਂ ਦਾ ਸਾਥ ਦੇਣ ਪਹੁੰਚੇ ਹਰਫ ਚੀਮਾ ਤੇ ਕੰਵਰ ਗਰੇਵਾਲ, ਕਿਹਾ 'ਸਮਾਂ ਇਤਿਹਾਸ ਰਚਣ ਦਾ, ਵੱਧ ਚੜ੍ਹ ਕੇ ਸਾਥ ਦੇਵੋ'

Thursday, Nov 26, 2020 - 01:01 PM (IST)

ਕਿਸਾਨਾਂ ਦਾ ਸਾਥ ਦੇਣ ਪਹੁੰਚੇ ਹਰਫ ਚੀਮਾ ਤੇ ਕੰਵਰ ਗਰੇਵਾਲ, ਕਿਹਾ 'ਸਮਾਂ ਇਤਿਹਾਸ ਰਚਣ ਦਾ, ਵੱਧ ਚੜ੍ਹ ਕੇ ਸਾਥ ਦੇਵੋ'

ਜਲੰਧਰ (ਬਿਊਰੋ) : 'ਦਿੱਲੀ ਚਲੋ' ਨਾਅਰੇ ਨਾਲ ਪੰਜਾਬੀ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ, ਜਿਸ ਕਰਕੇ ਹਰਿਆਣਾ ਨੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੈ। ਖਨੌਰੀ ਬਾਰਡਰ 'ਤੇ ਵੱਡੇ-ਵੱਡੇ ਪੱਧਰ 'ਤੇ ਪੁਲਸ ਤਾਇਨਾਤ ਹੈ। ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ ਹੈ ਪਰ ਪੰਜਾਬੀ ਕਲਾਕਾਰਾ ਵੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹਨ। ਪੰਜਾਬੀ ਗਾਇਕ ਹਰਫ ਚੀਮਾ ਨੇ ਆਪਣੇ ਗਾਇਕ ਸਾਥੀ ਕਲਾਕਾਰਾਂ ਨਾਲ ਇਕ ਵੀਡੀਓ ਸਾਂਝੀ ਕਰਦੇ ਹੋਏ ਪੰਜਾਬੀ ਨੌਜਵਾਨ ਨੂੰ 26 ਨਵੰਬਰ ਨੂੰ ਇਤਿਹਾਸਿਕ ਦਿਨ ਬਨਾਉਣ ਲਈ ਕਿਹਾ ਹੈ ਕਿ ਸਾਰੇ ਵੱਧ-ਚੜ੍ਹ ਕੇ ਪੰਜਾਬੀ ਕਿਸਾਨਾਂ ਦਾ ਸਾਥ ਦੇਣ।

PunjabKesari
ਦੱਸ ਦਈਏ ਹਰਫ ਚੀਮਾ ਅਤੇ ਕੰਵਰ ਗਰੇਵਾਲ ਆਪਣੇ ਸਾਥੀਆਂ ਦੇ ਨਾਲ ਖਨੌਰੀ ਪਹੁੰਚਣ ਵਾਲੇ ਹਨ। ਹਾਲ ਹੀ 'ਚ ਹਰਫ ਚੀਮਾ ਤੇ ਕੰਵਰ ਗਰੇਵਾਲ ਪੰਜਾਬੀ ਗੀਤ 'ਪੇਚਾ' ਕਿਸਾਨ ਵੀਰਾਂ ਲਈ ਲੈ ਕੇ ਆਏ ਹਨ, ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਕਿਸਾਨਾਂ ਤੇ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਬੇਬਾਕ ਆਵਾਜ਼ ਬੁਲੰਦ ਕਰਨ ਵਾਲੇ ਬੱਬੂ ਮਾਨ ਨੇ ਇਸ ਨਾਲ ਹੀ ਪੰਜਾਬੀ ਇੰਡਸਟਰੀ ਮਾਨ ਯਾਨੀਕਿ ਬੱਬੂ ਮਾਨ, ਜੋ ਕਿ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੇ ਪਰ ਹਾਂ ਹਾਲ ਹੀ 'ਚ ਉਨ੍ਹਾਂ ਨੇ 26 ਤੇ 27 ਨਵੰਬਰ ਨੂੰ ਜਿੱਥੇ ਕਿਸਾਨ ਤੇ ਜਥੇਬੰਦੀਆਂ ਦਿੱਲੀ ਵੱਲ ਕੂਚ ਕਰ ਰਹੀਆਂ ਹਨ ਤਾਂ ਬੱਬੂ ਮਾਨ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਰਾਹੀਂ ਲਿਖਿਆ ਕਿ 26 ਤੇ 27 ਨਵੰਬਰ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਤੇ ਮਜਦੂਰ ਜਥੇਬੰਦੀਆਂ ਨੇ ਰਲਕੇ ਦਿੱਲੀ ਦਾ ਪ੍ਰੋਗਰਾਮ ਬਣਾਇਆ, ਆਓ ਸਾਰੇ ਰਲਕੇ ਕਦਮ ਨਾਲ ਕਦਮ ਮਿਲਾ ਕੇ ਚਲੀਏ, ਜਿੰਦਗੀ 'ਚ ਕਈ ਵਾਰ ਕੁੱਝ ਉਲਝਣਾ ਹੁੰਦੀਆਂ ਹਨ, ਜੇ ਤੁਸੀਂ ਆਪਣੀ ਕਿਸੇ ਮਜਬੂਰੀ 'ਚ ਫਸੇ ਹੋ ਤਾਂ ਆਪ ਆਪਣੇ ਸਾਥੀ ਸੰਗੀਆਂ ਦੀ ਧਰਨੇ 'ਚ ਸ਼ਾਮਲ ਹੋਣ ਦੀ ਡਿਊਟੀ ਜ਼ਰੂਰ ਲਾਓ, ਰਲ ਮਿਲ ਕੇ ਇਕ ਸਫਲ ਇਕੱਠ ਕਰੀਏ। ਕਿਸਾਨ ਮਜਦੂਰ ਏਕਤਾ ਜਿੰਦਾਬਾਦ…ਬੇਈਮਾਨ।

 
 
 
 
 
 
 
 
 
 
 
 
 
 
 
 

A post shared by Harf Cheema (ਹਰਫ) (@harfcheema)


ਉੱਥੇ ਹੀ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਕਿਸਾਨਾਂ ਦੇ ਇਸ ਸੰਘਰਸ਼ 'ਚ ਡਟੇ ਹੋਏ ਹਨ ਅਤੇ ਇਨ੍ਹਾਂ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ 26 ਤੇ 27 ਯਾਨਿ ਅੱਜ ਜਿੱਥੇ ਸਾਰੀ ਕਿਸਾਨ ਜਥੇਬੰਦੀਆਂ ਦਿੱਲੀ ਦਾ ਘਿਰਾਓ ਕਰਨ ਵਾਲੀਆਂ ਹਨ ਤੇ ਦੀਪ ਸਿੱਧੂ ਨੇ ਇੱਕ ਦਿਨ ਪਹਿਲਾਂ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਕਿ ਸਾਨੂੰ ਇਨ੍ਹਾਂ ਬਿਲਾਂ ਖ਼ਿਲਾਫ਼ ਇਕਜੁਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਇਕ ਕੁਰਬਾਣੀ ਦੇਣ ਲਈ ਹਰ ਕਿਸੇ ਨੂੰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਪੰਜਾਬ ਦੀ ਸੱਭਿਆਚਾਰਕ ਹੌਂਦ ਦੀ ਲੜਾਈ ਹੈ। ਸਾਡੀ ਖ਼ੇਤੀ, ਸਾਡੇ ਸੱਭਿਆਚਾਰ ਅਤੇ ਫਲਸਫੇ ਨੂੰ ਬਚਾ ਕੇ ਰੱਖਣ ਦੀ ਇਹ ਸਭ ਦੀ ਲੜ੍ਹਾਈ ਹੈ। 


author

sunita

Content Editor

Related News