ਗੁਰਦਾਸਪੁਰ ਦੇ ਪਿੰਡ ਅਲੂਣਾ ਦੇ ਹਰਦਮਨ ਸਿੰਘ ਦੀ ਕੈਨੇਡਾ 'ਚ ਦਿਲ ਦੇ ਦੌਰੇ ਕਰਕੇ ਹੋਈ ਮੌਤ

Thursday, Feb 16, 2023 - 02:15 PM (IST)

ਗੁਰਦਾਸਪੁਰ ਦੇ ਪਿੰਡ ਅਲੂਣਾ ਦੇ ਹਰਦਮਨ ਸਿੰਘ ਦੀ ਕੈਨੇਡਾ 'ਚ ਦਿਲ ਦੇ ਦੌਰੇ ਕਰਕੇ ਹੋਈ ਮੌਤ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਦੇ ਸਵਤੰਤਰਤਾ ਸੰਗਰਾਮੀ ਤੇਜਾ ਸਿੰਘ ਸੁਤੰਤਰ ਦੇ ਭਰਾ ਮੇਦਨ ਸਿੰਘ ਸੁਤੰਤਰਤਾ ਸੰਗਰਾਮੀ ਦੇ ਦੋਹਤਰੇ ਹਰਦਮਨ ਸਿੰਘ ਕਾਹਲੋਂ ਪੁੱਤਰ ਜਗਜੀਤ ਸਿੰਘ ਕਾਹਲੋਂ ਪਿੰਡ ਅਲੂਣਾ ਦੀ ਕਨੇਡਾ 'ਚ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ । 

ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ, ਅੰਮ੍ਰਿਤਸਰ 'ਚ ਪਤੀ-ਪਤਨੀ ਨੇ ਇਕੱਠਿਆ ਕੀਤੀ ਖ਼ੁਦਕੁਸ਼ੀ

ਹਰਮਦਨ ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਹਰਦਮਨ ਅੱਜ ਤੋਂ 7 ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਦੇ ਪੱਕੇ ਵਸਨੀਕ ਵਜੋਂ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੈਨੇਡਾ ਦੇ ਸ਼ਹਿਰ ਵਿਨੀਪੈੱਗ 'ਚ ਹਰਦਮਨ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਕੁਝ ਦਿਨ ਹਸਪਤਾਲ 'ਚ ਇਲਾਜ ਤੋਂ ਬਾਅਦ ਹਰਦਮਨ ਦੀ ਮੌਤ ਹੋ ਗਈ ਹੈ। ਹਰਦਮਨ ਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਹਰਦਮਨ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਬਣਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News