ਜਾਣੋ ਕੌਣ ਹਨ ਨਵੇਂ ਬਣੇ ਮੰਤਰੀ ਹਰਦੀਪ ਸਿੰਘ ਮੁੰਡੀਆਂ

Monday, Sep 23, 2024 - 06:23 PM (IST)

ਲੁਧਿਆਣਾ: ਪੰਜਾਬ ਕੈਬਨਿਟ ਵਿਚ ਵੱਡਾ ਬਦਲਾਅ ਹੋਇਆ ਹੈ। 4 ਮੰਤਰੀਆਂ ਦੇ ਅਸਤੀਫ਼ੇ ਮਗਰੋਂ ਨਵੇਂ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਇਸ ਤਹਿਤ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਵੀ ਕੈਬਨਿਟ ਮੰਤਰੀ ਵਜੋਂ ਹਲਫ਼ ਲੈ ਲਈ ਹੈ। 

ਹਰਦੀਪ ਸਿੰਘ ਮੁੰਡੀਆਂ 2017 ਦੀਆਂ ਚੋਣਾਂ ਦੌਰਾਨ ਲੋਕ ਇਨਸਾਫ ਪਾਰਟੀ ਦੇ ਮੈਂਬਰ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਸੱਤਾਧਾਰੀ ਕਾਂਗਰਸ ਵਿਚ ਸ਼ਾਮਲ ਹੋ ਗਏ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਤਕਰੀਬਨ 6 ਮਹੀਨੇ ਪਹਿਲਾਂ ਉਹ AAP ਨਾਲ ਜੁੜ ਗਏ। ਇਨ੍ਹਾਂ ਚੋਣਾਂ ਵਿਚ ਮੁੰਡੀਆਂ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਆਪਣੀ ਪਹਿਲੀ ਚੋਣ ਲੜੀ ਅਤੇ ਸਾਹਨੇਵਾਲ ਹਲਕੇ ਤੋਂ ਵਿਧਾਇਕ ਬਣੇ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਵਿਕਰਮ ਸਿੰਘ ਬਾਜਵਾ ਨੂੰ 15,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। 

ਇਹ ਖ਼ਬਰ ਵੀ ਪੜ੍ਹੋ - ਪੰਚਾਇਤੀ ਚੋਣਾਂ ਤੋਂ ਪਹਿਲਾਂ CM ਮਾਨ ਦੀ ਚੇਤਾਵਨੀ, ਕਿਹਾ- "ਕਿਸੇ ਭੁਲੇਖੇ 'ਚ ਨਾ ਰਹੀਓ"

ਹਰਦੀਪ ਸਿੰਘ ਮੁੰਡੀਆਂ ਇਕ ਸਫ਼ਲ ਕਾਰੋਬਾਰੀ ਵੀ ਹਨ। ਉਹ ਹੋਟਲ ਅਤੇ ਰਿਹਾਇਸ਼ੀ ਜਾਇਦਾਦਾਂ ਵਿਚ ਨਿਵੇਸ਼ਕ ਹਨ। ਮੁੰਡੀਆਂ ਦਾ ਮੁੱਖ ਕਾਰੋਬਾਰ ਲੁਧਿਆਣਾ ਵਿਚ ਹੈ, ਜਿੱਥੇ ਉਹ 7 ਦੀਪ ਹੋਟਲ ਦੇ ਮਾਲਿਕ ਹਨ। ਇਹ ਵਪਾਰ ਮੁੱਖ ਤੌਰ 'ਤੇ ਚੰਡੀਗੜ੍ਹ ਰੋਡ, ਲੁਧਿਆਣਾ 'ਤੇ ਸਥਿਤ ਹੈ। ਇਨ੍ਹਾਂ ਦੇ ਹੋਰ ਜਾਇਦਾਦਾਂ ਵਿਚ ਖੇਤੀਬਾੜੀ ਜ਼ਮੀਨਾਂ ਅਤੇ ਗੈਰ-ਖੇਤੀਬਾੜੀ ਜਾਇਦਾਦਾਂ ਵੀ ਸ਼ਾਮਲ ਹਨ। ਹਰਦੀਪ ਸਿੰਘ ਮੁੰਡੀਆਂ 10ਵੀਂ ਪਾਸ ਹਨ।

2022 ਵਿਧਾਨ ਸਭਾ ਚੋਣਾਂ ਵਿਚ ਦਿੱਤੇ ਬਿਓਰੇ ਮੁਤਾਬਕ, ਮੁੰਡੀਆਂ 7,280,000 ਦੀ ਚੱਲ ਅਤੇ 46,000,000 ਰੁਪਏ ਦੀ ਅਚੱਲ ਜਾਇਦਾਦ ਦੇ ਨਾਲ ਕੁੱਲ 54,000,000 ਰੁਪਏ ਦੀ ਜਾਇਦਾਦ ਦੇ ਮਾਲਕ ਸਨ। ਉਸ ਵੇਲੇ ਉਨ੍ਹਾਂ 'ਤੇ 1,470,000 ਰੁਪਏ ਦੀਆਂ ਦੇਣਦਾਰੀਆਂ ਵੀ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News