ਸਖ਼ਤ ਸੁਰੱਖਿਆ ਪ੍ਰਬੰਧਾਂ ''ਚ ਹੋਵੇਗੀ ਬਦੀ ''ਤੇ ਨੇਕੀ ਦੀ ਜਿੱਤ

09/29/2017 3:03:54 AM

ਲੁਧਿਆਣਾ,   (ਕੁਲੰਵਤ)-  ਬੁਰਾਈ 'ਤੇ ਚੰਗਿਆਈ ਦੀ ਜਿੱਤ ਲਈ ਮਨਾਇਆ ਜਾਂਦਾ ਦੁਸਹਿਰਾ ਤਿਓਹਾਰ ਇਸ ਵਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਨਾਇਆ ਜਾਵੇਗਾ, ਕਿਉਂਕਿ ਇਸ ਵਾਰ ਜਿੱਥੇ ਪੂਰੇ ਦੇਸ਼ ਵਿਚ ਅੱਤਵਾਦੀਆਂ ਦੀਆਂ ਧਮਕੀਆਂ ਨੂੰ ਲੈ ਕੇ ਪੁਲਸ ਪਹਿਲਾਂ ਹੀ ਚੌਕਸ ਹੈ।
ਦੱਸਿਆ ਜਾਂਦਾ ਹੈ ਕਿ ਜਦੋਂ ਤੋਂ ਨਰਾਤੇ ਸ਼ੁਰੂ ਹੋਏ ਹਨ, ਉਸੇ ਦਿਨ ਤੋਂ ਪੁਲਸ ਸੜਕਾਂ 'ਤੇ ਨਾਕਾਬੰਦੀ ਕਾਰਨ ਜ਼ਿਆਦਾ ਦਿਖਾਈ ਦੇ ਰਹੀ ਹੈ, ਜਦੋਂ ਕਿ ਥਾਣਿਆਂ ਵਿਚ ਉਸ ਦੀ ਹਾਜ਼ਰੀ ਘੱਟ ਹੈ। 30 ਸਤੰਬਰ ਨੂੰ ਮਨਾਏ ਜਾ ਰਹੇ ਤਿਓਹਾਰ ਨੂੰ ਲੈ ਕੇ ਪੁਲਸ ਨੇ ਨਗਰ ਦੀਆਂ ਹੱਦਾਂ ਸੀਲ ਕਰ ਕੇ ਪੂਰੀ ਘੇਰਾਬੰਦੀ ਕਰ ਲਈ ਹੈ ਅਤੇ ਸੁਰੱਖਿਆ ਘੇਰਾ ਵੀ ਤਿਆਰ ਕਰ ਲਿਆ ਹੈ। ਇਸ ਲੜੀ ਤਹਿਤ ਕਮਿਸ਼ਨਰੇਟ ਪੁਲਸ ਨੇ ਨਗਰ ਦੇ ਵੱਖ-ਵੱਖ ਇਲਾਕਿਆਂ ਵਿਚ ਸਰਚ ਮੁਹਿੰਮ ਅਤੇ ਫਲੈਗ ਮਾਰਚ ਮੁਹਿੰਮ ਸ਼ੁਰੂ ਕਰ ਕੇ ਜਨਤਾ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਉਨ੍ਹਾਂ ਦੀ ਜਾਨ-ਮਾਲ ਦੀ ਹਿਫਾਜ਼ਤ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇੱਥੋਂ ਤੱਕ ਕਿ ਪੁਲਸ ਲਗਾਤਾਰ ਨਾਕਾਬੰਦੀ ਕਰ ਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਵੀ ਲੈ ਰਹੀ ਹੈ। ਨਾਲ ਹੀ ਪੁਲਸ ਨੇ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ 'ਤੇ ਵੀ ਅਚਾਨਕ ਚੈਕਿੰਗ ਮੁਹਿੰਮ ਛੇੜ ਰੱਖੀ ਹੈ।
ਇਸ ਤੋਂ ਇਲਾਵਾ ਨਗਰ ਵਿਚ ਜਿੰਨੀਆਂ ਵੀ ਪਾਰਕਿੰਗ ਥਾਵਾਂ ਅਤੇ ਹੋਟਲ ਹਨ, ਪੁਲਸ ਉਥੇ ਚੈਕਿੰਗ ਕਰ ਕੇ ਲਾਵਾਰਿਸ ਹਾਲਤ ਵਿਚ ਖੜ੍ਹੇ ਵਾਹਨਾਂ ਬਾਰੇ ਪਤਾ ਲਾ ਰਹੀ ਹੈ ਅਤੇ ਪੁਲਸ ਹੋਟਲਾਂ ਵਿਚ ਹਰ ਆਉਣ-ਜਾਣ ਵਾਲੇ ਬਾਰੇ ਵੀ ਪੂਰਾ ਵੇਰਵਾ ਇਕੱਠਾ ਕਰ ਰਹੀ ਹੈ ਤਾਂਕਿ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਨੂੰ ਸਮੇਂ ਸਿਰ ਰੋਕਿਆ ਜਾਵੇ। ਦਿਨ ਭਰ ਚੱਲੀ ਨਾਕਾਬੰਦੀ ਦੌਰਾਨ ਆਪ ਏ. ਡੀ. ਸੀ. ਪੀ. ਰੈਂਕ ਅਧਿਕਾਰੀ ਰਤਨ ਸਿੰਘ ਬਰਾੜ, ਸੁਖਪਾਲ ਸਿੰਘ ਬਰਾੜ ਅਤੇ ਏ. ਸੀ. ਪੀ. ਗੁਰਪ੍ਰੀਤ ਸਿੰਘ ਸਾਹੀ, ਪਵਨਜੀਤ ਸਿੰਘ ਅਤੇ ਹੋਰ ਪੁਲਸ ਟੀਮਾਂ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਬਾਰੇ ਪੁੱਛਗਿੱਛ ਕਰਦੀਆਂ ਰਹੀਆਂ।


Related News