ਥਾਈਲੈਂਡ ’ਚ ਹੋਈਆਂ ਮਾਸਟਰ ਖੇਡਾਂ ’ਚ ਬਟਾਲਾ ਦੇ ਹਰਭਜਨ ਸਿੰਘ ਬਾਜਵਾ ਨੇ ਜਿੱਤੇ ਸੋਨੇ ਦੇ 2 ਤਮਗੇ

Thursday, Feb 16, 2023 - 05:38 PM (IST)

ਥਾਈਲੈਂਡ ’ਚ ਹੋਈਆਂ ਮਾਸਟਰ ਖੇਡਾਂ ’ਚ ਬਟਾਲਾ ਦੇ ਹਰਭਜਨ ਸਿੰਘ ਬਾਜਵਾ ਨੇ ਜਿੱਤੇ ਸੋਨੇ ਦੇ 2 ਤਮਗੇ

ਬਟਾਲਾ (ਮਠਾਰੂ) : ਬੀਤੇ ਦਿਨ ਥਾਈਲੈਂਡ ’ਚ ਹੋਈਆਂ ਮਾਸਟਰ ਖੇਡਾਂ ਦੇ ਵਿੱਚ ਬਟਾਲਾ ਦੇ ਸੇਵਾ ਮੁਕਤ ਭਾਰਤੀ ਫ਼ੌਜ ਦੇ ਅਧਿਕਾਰੀ ਹਰਭਜਨ ਸਿੰਘ ਬਾਜਵਾ ਨੇ ਸੋਨੇ ਦੇ 2 ਤਮਗੇ ਜਿੱਤ ਕੇ ਆਪਣੇ ਪਰਿਵਾਰ, ਬਟਾਲਾ ਸ਼ਹਿਰ ਅਤੇ ਪੰਜਾਬ ਤੋਂ ਇਲਾਵਾ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਖੇਡਾਂ ’ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਬਟਾਲਾ ਪਹੁੰਚਣ ’ਤੇ ਖਿਡਾਰੀ ਹਰਭਜਨ ਸਿੰਘ ਬਾਜਵਾ ਦਾ ਕਾਦੀਆਂ ਚੁੰਗੀ ਵਿਖੇ ਸ਼ਹਿਰ ਵਾਸੀਆਂ ਵੱਲੋਂ ਢੋਲ ਦੇ ਡਗੇ ਅਤੇ ਭੰਗੜਾ ਪਾ ਕੇ ਜੋਸ਼ ਭਰਪੂਰ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ 65 ਸਾਲਾ ਦੌੜਾਕ  ਹਰਭਜਨ ਸਿੰਘ ਬਾਜਵਾ ਨੇ ਦੱਸਿਆ ਕਿ ਥਾਈਲੈਂਡ ਵਿਖੇ ਹੋਈਆਂ  ਮਾਸਟਰ ਖੇਡਾਂ ’ਚ ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ ਦੌਰਾਨ 12 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਜਿਨ੍ਹਾਂ ’ਚ ਪੰਜਾਬ ਦੇ 6 ਸੇਵਾ ਮੁਕਤ ਫ਼ੌਜੀ ਖਿਡਾਰੀਆਂ ਨੇ ਅਫ਼ਸਰ ਬਲਰਾਜ ਸਿੰਘ ਦੀ ਅਗਵਾਈ ਹੇਠ ਇਨ੍ਹਾਂ ਖੇਡਾਂ ’ਚ ਹਿੱਸਾ ਲਿਆ। ਐਥਲੀਟ ਹਰਭਜਨ ਸਿੰਘ ਬਾਜਵਾ ਨੇ ਦੱਸਿਆ ਕਿ 1500 ਮੀਟਰ ਅਤੇ 800 ਮੀਟਰ ਦੌੜ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦੇ 2 ਤਮਗੇ ਹਾਸਿਲ ਕੀਤੇ ਗਏ ਹਨ। ਜੋ ਕਿ ਸਮੁੱਚੇ ਹੀ ਪੰਜਾਬ ਦੇ ਲਈ ਬਹੁਤ ਮਾਣ ਵਾਲੀ ਪ੍ਰਾਪਤੀ ਹੈ। 

ਇਹ ਵੀ ਪੜ੍ਹੋ : ਪਟਿਆਲਾ ਦੀ ਧੀ WPL 'ਚ ਪਾਵੇਗੀ ਧੱਕ, RCB ਦੀ ਟੀਮ ਵੱਲੋਂ ਖੇਡੇਗੀ ਕਨਿਕਾ    

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਰਭਜਨ ਸਿੰਘ ਬਾਜਵਾ ਵੱਖ-ਵੱਖ ਖੇਡ ਮੁਕਾਬਲਿਆਂ ਦੇ ਵਿਚ ਮੱਲਾਂ ਮਾਰ ਚੁੱਕੇ ਹਨ।  ਇਸ ਦੌਰਾਨ ਕਾਦੀਆਂ ਚੁੰਗੀ ਬਟਾਲਾ ਵਿਖੇ ਸੇਵਾਮੁਕਤ ਬੈਂਕ ਮੈਨੇਜਰ ਬਲਵਿੰਦਰ ਸਿੰਘ ਘੁੰਮਾਣ, ਰਘਬੀਰ ਸਿੰਘ ਘੁੰਮਣ, ਸੁਖਵਿੰਦਰ ਸਿੰਘ ਘੁੰਮਣ, ਕੁਲਵਿੰਦਰ ਕੌਰ ਘੁੰਮਣ, ਜਸਵੰਤ ਸਿੰਘ ਜਗਦੀਸ਼ ਸਿੰਘ, ਚਰਨਜੀਤ ਸਿੰਘ ਰੌਕੀ ਘੁੰਮਣ ਕਨੇਡਾ ਅਤੇ ਹੋਰ ਇਲਾਕਾ ਨਿਵਾਸੀਆਂ ਵੱਲੋਂ ਐਥਲੀਟ ਹਰਭਜਨ ਸਿੰਘ ਬਾਜਵਾ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਤ ਕੀਤਾ ਗਿਆ। 

ਇਹ ਵੀ ਪੜ੍ਹੋ : NCRB ਦੇ ਅੰਕੜੇ ਬਿਆਨ ਕਰ ਰਹੇ ਮਾਨ ਸਰਕਾਰ ਦੀ ਬਿਹਤਰ ਕਾਰਗੁਜ਼ਾਰੀ, ਪੰਜਾਬ 'ਚ ਘੱਟ ਹੋਇਆ ਅਪਰਾਧ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News