ਪਤੀ ਤੋਂ ਤੰਗ ਪਤਨੀ ਨੇ ਲਿਆ ਫਾਹ, ਮਾਮਲਾ ਦਰਜ

Monday, Nov 23, 2020 - 12:48 AM (IST)

ਪਤੀ ਤੋਂ ਤੰਗ ਪਤਨੀ ਨੇ ਲਿਆ ਫਾਹ, ਮਾਮਲਾ ਦਰਜ

ਨਕੋਦਰ,(ਪਾਲੀ, ਰਜਨੀਸ਼)- ਸਥਾਨਕ ਮੁਹੱਲਾ ਸ਼ੇਰਪੁਰਾ ਵਿਖੇ ਇਕ ਸ਼ਾਦੀਸ਼ੁਦਾ ਔਰਤ ਨੇ ਪਤੀ ਤੋਂ ਤੰਗ ਆ ਕੇ ਘਰ ਵਿਚ ਫਾਹਾ ਲਾ ਕੇ ਖੁਦ੍ਹਕਸ਼ੀ ਕਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਮ੍ਰਿਤਕਾ ਦੀ ਪਛਾਣ ਸੁਨੀਤਾ ਉਰਫ ਸੰਦੀਪ ਪਤਨੀ ਰਣਜੀਤ ਉਰਫ ਲਾਡੀ ਵਾਸੀ ਮੁਹੱਲਾ ਸ਼ੇਰਪੁਰ ਨਕੋਦਰ ਵਜੋਂ ਹੋਈ।

ਥਾਣਾ ਸਿਟੀ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਤੇ ਮ੍ਰਿਤਕਾ ਦੇ ਭਰਾ ਰਾਜਵਿੰਦਰ ਸਿੰਘ ਉਰਫ ਰਵੀ ਪੁੱਤਰ ਵਿਜੈ ਕੁਮਾਰ ਵਾਸੀ ਕੋਟਲੀ ਗਾਜਰਾ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਮੇਰੀ ਭੈਣ ਸੁਨੀਤਾ ਉਰਫ ਸੰਦੀਪ ਦਾ ਵਿਆਹ ਰਣਜੀਤ ਉਰਫ ਲਾਡੀ ਪੁੱਤਰ ਲੇਟ ਸੁਖਵਿੰਦਰ ਵਾਸੀ ਮੁਹੱਲਾ ਸ਼ੇਰਪੁਰ ਨਕੋਦਰ ਨਾਲ ਹੋਇਆ ਸੀ, ਜਿਸ ਦੇ 2 ਬੱਚੇ ਹਨ, ਜੋ ਮੇਰਾ ਜੀਜਾ ਰਣਜੀਤ ਸਿੰਘ ਉਰਫ ਲਾਡੀ, ਜੋ ਨਸ਼ੇ ਆਦਿ ਕਰ ਕੇ ਮੇਰੀ ਭੈਣ ਦੀ ਕੁੱਟਮਾਰ ਕਰਦਾ ਸੀ, ਜਿਸ ਸਬੰਧੀ ਪਹਿਲਾ ਵੀ ਮੋਹਤਵਰ ਵਿਅਕਤੀਆ ਨੇ ਸਾਡਾ ਜੁਬਾਨੀ ਤੌਰ ’ਤੇ ਕਈ ਵਾਰ ਰਾਜ਼ੀਨਾਮਾ ਕਰਵਾਇਆ ਸੀ। ਬੀਤੇ ਕੱਲ 21 ਨਬੰਬਰ ਨੂੰ ਮੇਰਾ ਜੀਜਾ ਰਣਜੀਤ ਨੇ ਮੇਰੀ ਭੈਣ ਦੀ ਕੁੱਟਮਾਰ ਕੀਤੀ, ਜਿਸ ਸਬੰਧੀ ਮੇਰੀ ਭੈਣ ਨੇ ਸਾਨੂੰ ਫੋਨ ’ਤੇ ਦੱਸਿਆ ਸੀ । ਅੱਜ ਸਵੇਰੇ ਅਸੀਂ ਆਪਣੀ ਭੈਣ ਸੁਨੀਤਾ ਨੂੰ ਫੋਨ ਕਰਦੇ ਰਹੇ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਸਾਨੂੰ ਕਰੀਬ 11 ਵਜੇ ਪਤਾ ਲੱਗਾ ਕਿ ਸੁਨੀਤਾ ਨੇ ਜੀਜੇ ਰਣਜੀਤ ਉਰਫ ਲਾਡੀ ਵਲੋਂ ਕੁੱਟਮਾਰ ਅਤੇ ਤੰਗ-ਪ੍ਰੇਸ਼ਾਨ ਕਰਨ ਕਰ ਕੇ ਘਰ ਵਿਚ ਗਾਰਡਰ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।

ਥਾਣਾ ਸਿਟੀ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਰਾਜਵਿੰਦਰ ਸਿੰਘ ਉਰਫ ਰਵੀ ਪੁੱਤਰ ਵਿਜੇ ਕੁਮਾਰ ਵਾਸੀ ਕੋਟਲੀ ਗਾਜਰਾ ਥਾਣਾ ਸ਼ਾਹਕੋਟ ਦੇ ਬਿਆਨਾਂ ’ਤੇ ਉਕਤ ਮੁਲਜ਼ਮ ਰਣਜੀਤ ਉਰਫ ਲਾਡੀ ਪੁੱਤਰ ਲੇਟ ਸੁਖਵਿੰਦਰ ਵਾਸੀ ਮੁਹੱਲਾ ਸ਼ੇਰਪੁਰ ਨਕੋਦਰ ਦੇ ਖਿਲਾਫ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


author

Bharat Thapa

Content Editor

Related News