ਪ੍ਰਸ਼ਨ ਪੱਤਰ ਪੜ੍ਹਦੇ ਹੀ ਖਿੜੇ ਚਿਹਰੇ

Thursday, Mar 01, 2018 - 03:18 AM (IST)

ਪ੍ਰਸ਼ਨ ਪੱਤਰ ਪੜ੍ਹਦੇ ਹੀ ਖਿੜੇ ਚਿਹਰੇ

ਲੁਧਿਆਣਾ, (ਵਿੱਕੀ)-  ਪੀ. ਐੱਸ. ਈ. ਬੀ. ਦੀ 12ਵੀਂ ਪ੍ਰੀਖਿਆ ਅੱਜ 203 ਪ੍ਰੀਖਿਆ ਕੇਂਦਰਾਂ 'ਤੇ ਸ਼ੁਰੂ ਹੋ ਗਈ। ਦੁਪਹਿਰ 2 ਤੋਂ 5 ਵਜੇ ਤੱਕ ਚੱਲੀ ਇੰਗਲਿਸ਼ ਵਿਸ਼ੇ ਦੀ ਪ੍ਰੀਖਿਆ 'ਚ ਲੁਧਿਆਣਾ 'ਚ ਬਣੇ ਉਕਤ ਪ੍ਰੀਖਿਆ ਕੇਂਦਰਾਂ 'ਚ ਲਗਭਗ 37,700 ਪ੍ਰੀਖਿਆਰਥੀ ਅਪੀਅਰ ਹੋਏ। ਇਸ ਤਰ੍ਹਾਂ ਪਹਿਲਾ ਮੌਕਾ ਹੈ, ਜਦ ਬੋਰਡ ਵਲੋਂ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਕੇਂਦਰ ਇਕ-ਦੂਜੇ ਸਕੂਲਾਂ 'ਚ ਬਣਾਏ ਗਏ ਹਨ। 
ਅੱਜ ਪਹਿਲੇ ਦਿਨ ਇੰਗਲਿਸ਼ ਦਾ ਪੇਪਰ ਕਾਫੀ ਸੌਖਾ ਰਹਿਣ ਨਾਲ ਪ੍ਰੀਖਿਆਰਥੀਆਂ ਦੇ ਚਿਹਰੇ ਖਿੜੇ ਰਹੇ। ਪ੍ਰੀਖਿਆਰਥੀਆਂ ਨੇ ਕਿਹਾ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਉਹ ਸੈਲਫ ਸੈਂਟਰ ਨਾ ਬਣਨ ਨੂੰ ਲੈ ਕੇ ਕਾਫੀ ਨਰਵਸ ਸਨ ਪਰ ਜਿਉਂ ਹੀ ਪ੍ਰਸ਼ਨ ਪੱਤਰ ਹੱਥ 'ਚ ਆਇਆ ਤਾਂ ਉਸ ਨੂੰ ਪੜ੍ਹ ਕੇ ਸਾਰੀ ਟੈਨਸ਼ਨ ਛੂੰ-ਮੰਤਰ ਹੋ ਗਈ। ਪ੍ਰੀਖਿਆ ਖਤਕ ਹੁੰਦੇ ਹੀ ਪ੍ਰੀਖਿਆਰਥੀ ਹੱਸਦੇ ਹੋਏ ਚਿਹਰੇ ਲੈ ਕੇ ਬਾਹਰ ਆਏ। 


Related News