ਆਪਣੀਆਂ ਮਾਵਾਂ ਨੂੰ ‘ਥੈਂਕਸ ਕਾਰਡ’ ਭੇਟ ਕਰ ਕੇ ਬੱਚੇ ਬੋਲੇ ‘ਮਾਂ ਤੁਝੇ ਸਲਾਮ’
Sunday, May 09, 2021 - 12:23 PM (IST)
ਜਲੰਧਰ (ਵਿਨੀਤ)– ਲਗਾਤਾਰ ਦੂਜੇ ਸਾਲ ਵੀ ਕੋਵਿਡ-19 ਕਾਰਨ ਮਹਾਨਗਰ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਵੱਲੋਂ ਇਸ ਸਾਲ ਵੀ ‘ਮਦਰਜ਼ ਡੇਅ’ ਦੀ ਪੂਰਬਲੀ ਸ਼ਾਮ ਆਨਲਾਈਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਹਿੱਸਾ ਲਿਆ ਅਤੇ ਇਸ ਦਿਨ ਦੀਆਂ ਖੁਸ਼ੀਆਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ।
‘ਮਦਰਜ਼ ਡੇਅ’ ’ਤੇ ਵਿਸ਼ੇਸ਼: ਦੁਨੀਆ ਦਾ ਕਾਇਦਾ ਸਿਖਾਉਣ ਲਈ ਬੱਚਿਆਂ ਦੀ ਪਹਿਲੀ ਗੁਰੂ ਹੁੰਦੀ ਹੈ 'ਮਾਂ'
ਪ੍ਰੋਗਰਾਮਾਂ ਵਿਚ ਕੁਝ ਬੱਚਿਆਂ ਨੇ ‘ਮਾਂ’ ਅਤੇ ‘ਮਾਂ ਤੁਝੇ ਸਲਾਮ’ ਸਿਰਲੇਖ ਵਾਲੀਆਂ ਕਵਿਤਾਵਾਂ ਸੁਣਾ ਕੇ ਆਪਣੀਆਂ ਮਾਵਾਂ ਦਾ ਧੰਨਵਾਦ ਕੀਤਾ ਤੇ ਕੁਝ ਵਿਦਿਆਰਥੀਆਂ ਨੇ ਇਸ ਦਿਨ ਨਾਲ ਸਬੰਧਤ ਗੀਤ ਸੁਣਾ ਕੇ ਖੂਬ ਰੌਣਕ ਲਾਈ। ਬੱਚਿਆਂ ਦੀਆਂ ਮਾਵਾਂ ਨੇ ਵੀ ਨੰਨ੍ਹਿਆਂ-ਮੁੰਨਿਆਂ ਨਾਲ ਮਨੋਰੰਜਕ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।
ਇਸ ਦੇ ਨਾਲ ਹੀ ਬੱਚਿਆਂ ਨੇ ‘ਮਦਰਜ਼ ਡੇਅ’ ਨਾਲ ਸਬੰਧਤ ਪੋਸਟਰ ਅਤੇ ਸਲੋਗਨ ਤਿਆਰ ਕਰਕੇ ਆਪਣੇ ਘਰਾਂ ਵਿਚ ਉਨ੍ਹਾਂ ਦੀ ਪ੍ਰਦਰਸ਼ਨੀ ਵੀ ਲਾਈ ਅਤੇ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਵਾਲੇ ਪਦਾਰਥਾਂ ਦਾ ਆਨੰਦ ਵੀ ਮਾਣਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਡੀ. ਸੀ. ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ, ਇੰਝ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਆਪਣੀਆਂ ਮਾਵਾਂ ਨੂੰ ਬੱਚਿਆਂ ਨੇ ‘ਥੈਂਕਸ ਕਾਰਡ’ ਵੀ ਭੇਟ ਕੀਤੇ। ਮਾਵਾਂ ਨੇ ਸਕੂਲ ਵੱਲੋਂ ਆਯੋਜਿਤ ਆਨਲਾਈਨ ਪ੍ਰੋਗਰਾਮਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕੀਤਾ ਅਤੇ ਆਪਣੇ ਨੰਨ੍ਹਿਆਂ-ਮੁੰਨਿਆਂ ਨਾਲ ਸੈਲਫੀਆਂ ਵੀ ਕਲਿੱਕ ਕੀਤੀਆਂ, ਜਿਨ੍ਹਾਂ ਨੂੰ ਸਕੂਲ ਦੇ ਆਨਲਾਈਨ ਪੇਜ ’ਤੇ ਵੀ ਪੋਸਟ ਕੀਤਾ ਗਿਆ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?