ਹਨੂੰਮਾਨ ਚਾਲੀਸਾ ਵਿਵਾਦ ''ਤੇ ਰਾਜਾ ਵੜਿੰਗ ਨੇ ਦਿੱਤੀ ਸਫਾਈ

Saturday, Dec 29, 2018 - 07:13 PM (IST)

ਹਨੂੰਮਾਨ ਚਾਲੀਸਾ ਵਿਵਾਦ ''ਤੇ ਰਾਜਾ ਵੜਿੰਗ ਨੇ ਦਿੱਤੀ ਸਫਾਈ

ਗਿੱਦੜਬਾਹਾ : ਸ੍ਰੀ ਹਨੂੰਮਾਨ ਚਾਲੀਸਾ 'ਤੇ ਵਿਵਾਦਤ ਟਵੀਟ ਕਰਨ ਤੋਂ ਬਾਅਦ ਵਿਵਾਦਾਂ 'ਚ ਘਿਰੇ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਟਵੀਟ 'ਤੇ ਸਫਾਈ ਦਿੱਤੀ ਹੈ। ਰਾਜਾ ਵੜਿੰਗ ਨੇ ਖੁਦ ਨੂੰ ਸ੍ਰੀ ਹਨੂੰਮਾਨ ਜੀ ਦਾ ਭਗਤ ਦੱਸਦਿਆਂ ਕਿਹਾ ਹੈ ਕਿ ਮੇਰੇ ਟਵੀਟ ਨੇ ਉਨ੍ਹਾਂ ਦੇ ਚਿਹਰੇ ਬੇਨਕਾਬ ਕੀਤੇ ਹਨ ਜਿਹੜੇ ਭਗਵਾਨ ਦੇ ਨਾਂ 'ਤੇ ਦੇਸ਼ ਨੂੰ ਵੰਡਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਮ ਦੇ ਨਾਂ 'ਤੇ ਸਿਆਸਤ ਕਰਨ ਵਾਲੇ ਉਨ੍ਹਾਂ ਦੇ ਸਭ ਤੋਂ ਭਗਤ ਨੂੰ ਵੀ ਨਹੀਂ ਬਖਸ਼ ਰਹੇ ਹਨ। 

PunjabKesari
ਦਰਅਸਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 23 ਦਸੰਬਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਹਨੂੰਮਾਨ ਚਾਲੀਸਾ ਦੀਆਂ ਕੁਝ ਸਤਰਾਂ ਲਿਖ ਕੇ ਪੋਸਟ ਕੀਤੀਆਂ ਸਨ, ਜਿਨ੍ਹਾਂ ਦਾ ਕਈ ਹਿੰਦੂ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ। ਇਨ੍ਹਾਂ ਸਤਰਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਚੱਲਦੇ ਹਿੰਦੂ ਜਥੇਬੰਦੀਆਂ ਵਲੋਂ ਵੜਿੰਗ ਦੇ ਪੋਸਟਰ ਵੀ ਸਾੜੇ ਗਏ। ਹਿੰਦੂ ਆਗੂਆਂ ਦਾ ਕਹਿਮਆ ਹੈ ਕਿ ਰਾਜਾ ਵੜਿੰਗ ਦੀ ਇਸ ਹਰਕਤ ਨਾਲ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।


author

Gurminder Singh

Content Editor

Related News