ਸਫਾਈ ਕਰਮਚਾਰੀਆਂ ਦੇ ਕੌਮੀ ਕਮਿਸ਼ਨ ਦੇ ਉਪ ਚੇਅਰਮੈਨ ਬਣੇ ਹੰਸ ਰਾਜ ਹੰਸ (ਵੀਡੀਓ)
Friday, Jul 27, 2018 - 07:12 PM (IST)
ਜਲੰਧਰ : ਹੰਸ ਰਾਜ ਹੰਸ ਨੂੰ ਸਮਾਜਿਕ ਨਿਆ ਮੰਤਰਾਲੇ ਨੇ ਸਫਾਈ ਕਰਮਚਾਰੀਆਂ ਦੇ ਕੌਮੀ ਕਮਿਸ਼ਨ ਦੇ ਉਪ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਿਆ ਹੈ। ਉਨ੍ਹਾਂ ਦੀ ਨਿਯੁਕਤੀ 31 ਮਾਰਚ 2019 ਤੱਕ ਕੀਤੀ ਗਈ ਹੈ। ਇਹ ਅਹੁਦਾ ਕੇਂਦਰ ਸਰਕਾਰ ਵਿਚ ਸਕੱਤਰ ਦੇ ਰੈਂਕ ਦੇ ਬਰਾਬਰ ਦਾ ਹੈ। ਮੰਤਰਾਲੇ ਵਲੋਂ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਵਿਚ ਹੰਸ ਰਾਜ ਹੰਸ ਨੂੰ ਇਹ ਅਹੁਦਾ ਸੰਭਾਲਣ ਲਈ ਲਿਖਤੀ ਤੌਰ 'ਤੇ ਸਹਿਮਤੀ ਦੇਣ ਲਈ ਕਿਹਾ ਗਿਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇ ਤੁਸੀਂ ਇਹ ਅਹੁਦਾ ਸੰਭਾਲਣ ਦੇ ਚਾਹਵਾਨ ਹੋ ਤਾਂ ਖਾਨ ਮਾਰਕੀਟ ਵਿਖੇ ਸਥਿਤ ਲੋਕ ਨਾਇਕ ਭਵਨ ਦੇ ਬੀ-ਵਿੰਗ ਵਿਚ ਚੌਥੀ ਮੰਜ਼ਿਲ 'ਤੇ ਪਹੁੰਚ ਕੇ ਜਲਦੀ ਤੋਂ ਜਲਦੀ ਇਹ ਅਹੁਦਾ ਸੰਭਾਲ ਸਕਦੇ ਹੋ।
ਹੰਸ ਰਾਜ ਹੰਸ ਨੇ ਇਸ ਅਹੁਦੇ ਨੂੰ ਸੰਭਾਲਣ 'ਤੇ ਆਪਣੀ ਸਹਿਮਤੀ ਦੇ ਦਿੱਤੀ ਹੈ। 'ਜਗ ਬਾਣੀ' ਨੇ ਇਸ ਮਾਮਲੇ 'ਚ ਹੰਸ ਰਾਜ ਹੰਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਵਿਚ ਹਨ ਅਤੇ ਜਲਦ ਆ ਕੇ ਅਹੁਦਾ ਸੰਭਾਲਣਗੇ।
