ਬੀਜਾ ''ਚ ਦੁਕਾਨਾਂ ਬੰਦ ਕਰੀ ਬੈਠੇ ''ਹੇਅਰ ਡਰੈੱਸਰਾਂ'' ਦੀ ਸਰਕਾਰ ਨੂੰ ਖਾਸ ਅਪੀਲ

Wednesday, May 13, 2020 - 02:11 PM (IST)

ਬੀਜਾ (ਬਿਪਨ ,ਧੀਰਾ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੇ ਦੇਸ਼ 'ਚ ਲਾਕ ਡਾਊਨ ਲਾਗੂ ਹੈ ਅਤੇ ਸਾਰੇ ਕੰਮ ਬੰਦ ਪਏ ਹੋਏ ਹਨ। ਹੁਣ 50 ਦਿਨਾਂ ਬਾਅਦ ਸਰਕਾਰ ਵੱਲੋਂ ਲਾਕ ਡਾਊਨ 'ਚ ਢਿੱਲ ਦੇਣ ਤੋਂ ਬਾਅਦ ਜ਼ਿਆਦਾਤਰ ਦੁਕਾਨਾਂ, ਫੈਕਟਰੀਆਂ ਨੂੰ ਕੁਝ ਨਿਰਧਾਰਤ ਸਮੇ 'ਤੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਇਸ ਦੌਰਾਨ ਹੇਅਰ ਕਟਿੰਗ, ਬਿਊਟੀ ਪਾਰਲਰ ਦਾ ਕੰਮ ਕਰਨ ਵਾਲਿਆਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਮਿਲੀ ਕਿਉਂਕਿ ਕੋਰੋਨਾ ਦਾ ਡਰ ਹੈ। ਇਸੇ ਦੌਰਾਨ ਕਸਬਾ ਬੀਜਾ 'ਚ ਇਕੱਠੇ ਹੋਏ ਹੇਅਰ ਡਰੈੱਸਰਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਿ ਕੰਮ ਬੰਦ ਹੋਣ ਕਾਰਨ ਉਨ੍ਹਾਂ ਦੇ ਘਰਾਂ 'ਚ ਰਾਸ਼ਨ ਤੱਕ ਖਤਮ ਹੋ ਚੁੱਕਿਆ ਅਤੇ ਉਨ੍ਹਾਂ ਦਾ ਗੁਜ਼ਾਰਾ ਇਨ੍ਹਾਂ ਦੁਕਾਨਾਂ ਤੋਂ ਹੀ ਚੱਲਦਾ ਹੈ, ਜੋ ਕਿ ਇਨ੍ਹਾਂ ਦੀ ਰੋਜ਼ੀ-ਰੋਟੀ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਇਕ ਦੁਕਾਨ 'ਤੇ 3-4 ਬੰਦੇ ਜੁੜੇ ਹੁੰਦੇ ਹਨ ਅਤੇ ਹੁਣ ਉਨ੍ਹਾਂ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਸਰਕਾਰ ਦੀਆ ਹਦਾਇਤਾਂ ਮੁਤਾਬਕ ਦੁਕਾਨਾਂ ਖੋਲ੍ਹਣ ਦਿੱਤੀਆਂ ਜਾਣ ਅਤੇ ਉਹ ਸੋਸ਼ਲ ਡਿਸਟੈਂਸਿੰਗ ਬਣਾ ਕੇ ਪੀ. ਪੀ. ਕਿੱਟਾਂ, ਮਾਸਕ ਦਾ ਇਸਤੇਮਾਲ ਕਰ ਕੇ ਇਕ-ਇਕ ਕਸਟਮਰ ਨੂੰ ਦੁਕਾਨ 'ਚ ਸੈਨੇਟਾਈਜ਼ ਕਰ ਕੇ ਕੰਮ ਕਰ ਸਕਦੇ ਹਾਂ, ਜਿਸ ਨਾਲ ਕੋਰੋਨਾ ਨਹੀਂ ਫੈਲੇਗਾ ਅਤੇ ਬਾਕੀ ਜੋ ਸਰਕਾਰ ਦੁਕਾਨਾਂ ਖੋਲ੍ਹਣ ਲਈ ਹਦਾਇਤਾਂ ਕਰੇਗੀ, ਉਹ ਉਨ੍ਹਾਂ ਦਾ ਪਾਲਣ ਕਰਨ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਕੋਰੋਨਾ ਤੋਂ ਡਰ ਲੱਗਦਾ ਹੈ ਕਿਉਂਕਿ ਉਨ੍ਹਾਂ ਦੇ ਘਰਾਂ 'ਚ ਵੀ ਬੱਚੇ ਅਤੇ ਬਜ਼ੁਰਗ ਹਨ, ਇਸ ਲਈ ਉਹ ਪੂਰੀਆਂ ਹਦਾਇਤਾਂ ਨਾਲ ਹੀ ਕੰਮ ਕਰਨਗੇ।

ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਾਕਰ ਸਾਡੀਆਂ ਦੁਕਾਨਾਂ ਨਹੀਂ ਖੋਲ੍ਹਣ ਦੀ ਇਜਾਜ਼ਤ ਦਿੰਦੀ ਤਾਂ ਉਹ ਸਾਡੀ ਮਾਲੀ ਮੱਦਦ ਕਰੇ, ਜਿਸ ਨਾਲ ਅਸੀਂ ਆਪਣੇ ਘਰ ਅਤੇ ਨਾਲ ਕੰਮ ਕਰਨ ਵਾਲੇ ਵਰਕਰਾਂ ਦਾ ਘਰ ਚਲਾ ਸਕੀਏ। ਇਸ ਸਮੇ ਇੱਥੇ ਇਕੱਠੇ ਹੋਏ ਹੇਅਰ ਡਰੈੱਸਰਾਂ 'ਚ ਪ੍ਰਧਾਨ ਪਾਲ ਸਿੰਘ, ਕੁਲਵਿੰਦਰ ਸਿੰਘ ਆਰ ਕੇ, ਗੋਲਡੀ ,ਅਮਨ ਖਾਨ ,ਨੂਰ ਮੁਹੰਮਦ , ਜੱਗੀ, ਅਬੀ ,ਅਜੇ ਹੈਰੀ, ਜਗਦੀਸ, ਰਾਜੂ, ਮਨੀ ਅਤੇ ਹਰਮਨ ਸ਼ਾਮਲ ਸਨ।


Babita

Content Editor

Related News