ਲੁਧਿਆਣਾ 'ਚ ਜਿੰਮ ਮਾਲਕ ਨੇ ਖ਼ੁਦ ਨੂੰ ਮਾਰੀ ਗੋਲੀ, ਜਾਂਚ 'ਚ ਜੁੱਟੀ ਪੁਲਸ

Monday, Sep 12, 2022 - 11:20 AM (IST)

ਲੁਧਿਆਣਾ 'ਚ ਜਿੰਮ ਮਾਲਕ ਨੇ ਖ਼ੁਦ ਨੂੰ ਮਾਰੀ ਗੋਲੀ, ਜਾਂਚ 'ਚ ਜੁੱਟੀ ਪੁਲਸ

ਲੁਧਿਆਣਾ (ਰਾਜ) : ਲੁਧਿਆਣਾ 'ਚ ਜਿੰਮ ਮਾਲਕ ਵੱਲੋਂ ਖ਼ੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਭੀ ਮਲਹੋਤਰਾ ਦਾ ਸਿਵਲ ਸਿਟੀ, ਸੰਧੂ ਨਗਰ ਵਿਖੇ ਜਿੰਮ ਹੈ। ਜਿੰਮ 'ਚ ਅਭੀ ਮਲਹੋਤਰਾ ਨੇ ਬੀਤੀ ਰਾਤ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ਨੂੰ ਲੈ ਕੇ DGP ਦਾ ਵੱਡਾ ਬਿਆਨ, 'ਗੋਲਡੀ ਬਰਾੜ ਨੂੰ ਜਲਦ ਗ੍ਰਿਫ਼ਤਾਰ ਕਰ ਪੰਜਾਬ ਲਿਆਵਾਂਗੇ'

ਜਿਸ ਸਮੇਂ ਇਹ ਵਾਰਦਾਤ ਹੋਈ, ਅਭੀ ਜਿੰਮ 'ਚ ਇਕੱਲਾ ਸੀ। ਫਿਲਹਾਲ ਉਸ ਨੂੰ ਡੀ. ਐੱਮ. ਸੀ. ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਅਧੀਨ ਪੈਂਦੀ ਚੌਂਕੀ ਜਗਤਪੁਰੀ ਦੀ ਪੁਲਸ ਮੌਕੇ 'ਤੇ ਪੁੱਜ ਗਈ ਹੈ। ਪੁਲਸ ਵੱਲੋਂ ਅਭੀ ਮਲਹੋਤਰਾ ਦੇ ਬਿਆਨ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਸਮੇਤ ਪੂਰੇ ਦੇਸ਼ 'ਚ ਇਸ ਤਾਰੀਖ਼ ਤੱਕ ਨਹੀਂ ਵਿਕਣਗੀਆਂ 'ਇੱਟਾਂ', ਜਾਣੋ ਕੀ ਹੈ ਕਾਰਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News