ਜਿੰਮ ਮਾਲਕ ’ਤੇ ਹਮਲੇ ਦੇ ਮਾਮਲੇ ''ਚ ਨਵਾਂ ਮੋੜ, ਲੰਡਾ ਹਰੀਕੇ ਨੇ ਸੋਸ਼ਲ ਮੀਡੀਆ ''ਤੇ ਲਈ ਜ਼ਿੰਮੇਵਾਰੀ

Sunday, Sep 06, 2020 - 11:42 AM (IST)

ਜਿੰਮ ਮਾਲਕ ’ਤੇ ਹਮਲੇ ਦੇ ਮਾਮਲੇ ''ਚ ਨਵਾਂ ਮੋੜ, ਲੰਡਾ ਹਰੀਕੇ ਨੇ ਸੋਸ਼ਲ ਮੀਡੀਆ ''ਤੇ ਲਈ ਜ਼ਿੰਮੇਵਾਰੀ

ਮੋਗਾ (ਆਜ਼ਾਦ) : ਮੋਗਾ ਦੇ ਨੇੜੇ ਕਸਬਾ ਕੋਟ ਈਸੇ ਖਾਂ 'ਚ ਬੀਤੀ 4 ਸਤੰਬਰ ਨੂੰ ਦੇਰ ਸ਼ਾਮ ਜਿੰਮ ਸੰਚਾਲਕ ਕੁਲਵਿੰਦਰ ਸਿੰਘ ਮਾਨ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਹੁਣ ਹਥਿਆਰਬੰਦ ਵਿਅਕਤੀਆਂ ਵੱਲੋਂ ਜਿੰਮ ਸੰਚਾਲਕ ਦੀ ਕੁੱਟ-ਮਾਰ ਕਰ ਕੇ ਹਵਾਈ ਫਾਇਰ ਕਰਨ ਦੀ ਜ਼ਿੰਮੇਵਾਰੀ ਲੰਡਾ ਹਰੀਕੇ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਕਰਕੇ ਲਈ ਗਈ ਹੈ, ਜਿਸ 'ਚ ਉਸ ਵੱਲੋਂ ਆਪਣੇ ਲੈਟਰਪੈਡ ’ਤੇ ਮਾਨ ਨੂੰ ਧਮਕੀ ਦਿੱਤੀ ਗਈ ਅਤੇ ਇਸ ਕੁੱਟਮਾਰ ਦੀ ਜ਼ਿੰਮੇਵਾਰੀ ਲਈ।

ਇਹ ਵੀ ਪੜ੍ਹੋ : ਫਾਈਨਾਂਸਰ ਕਤਲਕਾਂਡ ਦੇ ਗਵਾਹ ਨੂੰ ਮਾਰਨਾ ਚਾਹੁੰਦੈ ਜੇਲ੍ਹ 'ਚ ਬੈਠਾ 'ਗੈਂਗਸਟਰ', ਆਡੀਓ ਕਲਿੱਪ ਨੇ ਉਡਾਏ ਪੁਲਸ ਦੇ ਹੋਸ਼

ਆਪਣੇ ਲੈਟਰਪੈਡ 'ਤੇ ਲੰਡਾ ਹਰੀਕੇ ਨੇ ਲਿਖਿਆ ਹੈ,  ''ਮਾਨਾ ਜੋ ਤੈਨੂੰ ਅੱਜ ਭਾਜੀ ਮੋੜੀ ਹੈ, ਇਹ ਮੋੜ ਤਾਂ 5 ਸਾਲ ਪਹਿਹਾਂ ਦੇਣੀ ਸੀ, ਕਿਸੇ ਵੱਡੇ ਭਰਾ ਦੇ ਕਹਿਣ 'ਤੇ ਰੁਕ ਗਏ ਸੀ ਪਰ ਅੱਜ ਤੇਰੇ ਡੌਲੇ ਕੰਮ ਨਹੀਂ ਆਏ।''

ਇਹ ਵੀ ਪੜ੍ਹੋ : ਪੰਚਾਇਤ 'ਚ ਜ਼ਲੀਲ ਕਰਨ ਮਗਰੋਂ ਸਰਪੰਚਣੀ ਨੇ ਪੈਰਾਂ 'ਚ ਰੋਲ੍ਹੀ ਪੱਗ, ਵਿਅਕਤੀ ਦੇ ਕਾਰੇ ਨੇ ਹੈਰਾਨ ਕੀਤਾ ਪਿੰਡ
ਇਸ ਸਬੰਧੀ ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਇੰਸਪੈਕਟਰ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਪੋਸਟ ਦੀ ਵੀ ਜਾਂਚ ਕਰ ਰਹੇ ਹਾਂ ਅਤੇ ਇਸ ਦੇ ਇਲਾਵਾ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਬੀਬੀ ਸਿੱਧੂ' ਨੇ ਕੈਪਟਨ ਦੇ ਜ਼ਿਲ੍ਹੇ 'ਚ ਲਾਏ ਡੇਰੇ, ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾ

ਜਲਦੀ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਜਾਨਣ ਦਾ ਯਤਨ ਕਰ ਰਹੇ ਹਨ ਕਿ ਲੰਡਾ ਹਰੀਕੇ ਦਾ ਮਾਨ ਨਾਲ ਕੀ ਸਬੰਧ ਹਨ ਜਾਂ ਕੋਈ ਨਿੱਜੀ ਦੁਸ਼ਮਣੀ ਹੈ?



 


author

Babita

Content Editor

Related News