ਜਿੰਮ ਸੰਚਾਲਕਾਂ  ਨੇ ਕੀਤਾ ਡੀਸੀ ਦਫਤਰ ਅੱਗੇ ਪ੍ਰਦਰਸ਼ਨ, ਹੱਥ ''ਚ ਕਟੋਰੇ ਫੜ੍ਹ ਮੰਗੀ ਭੀਖ

Thursday, Jul 02, 2020 - 06:43 PM (IST)

ਜਿੰਮ ਸੰਚਾਲਕਾਂ  ਨੇ ਕੀਤਾ ਡੀਸੀ ਦਫਤਰ ਅੱਗੇ ਪ੍ਰਦਰਸ਼ਨ, ਹੱਥ ''ਚ ਕਟੋਰੇ ਫੜ੍ਹ ਮੰਗੀ ਭੀਖ

ਸ੍ਰੀ ਮੁਕਤਸਰ ਸਾਹਿਬ(ਕੁਲਦੀਪ ਸਿੰਘ) - ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਜਿੰਮ ਸੰਚਾਲਕਾਂ ਨੇ ਅੱਜ ਪ੍ਰਦਰਸ਼ਨ ਕੀਤਾ। ਉਹਨਾਂ ਹੱਥ 'ਚ ਕਟੋਰੇ ਫੜ੍ਹ ਭੀਖ ਮੰਗੀ ਅਤੇ ਪਰਸ਼ਾਸਨ ਅਗੇ ਜਿੰਮਾਂ ਦੀਆਂ ਚਾਬੀਆਂ ਪੇਸ਼ ਕੀਤੀਆਂ । 

ਪੰਜਾਬ ਸਰਕਾਰ ਵਲੋਂ ਜਿੰਮ ਨਾ ਚਲਾਉਣ ਦੇਣ ਦੇ ਚਲਦਿਆਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਜਿੰਮ ਸੰਚਾਲਕਾਂ ਨੇ ਪ੍ਰਦਰਸ਼ਨ ਕੀਤਾ । ਇਸ ਦੌਰਾਨ ਉਹਨਾਂ ਹੱਥਾਂ 'ਚ ਕਟੋਰੇ  ਫੜ੍ਹ ਕੇ ਭੀਖ ਮੰਗੀ । ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਉਪਰੰਤ ਉਹਨਾਂ ਜੀ ਏ ਟੂ ਡੀ ਸੀ ਨੂੰ ਮੰਗ ਪੱਤਰ ਦਿੱਤਾ । ਇਸ ਦੌਰਾਨ ਉਹਨਾਂ ਪਰਸਾਸਨ ਅੱਗੇ ਆਪੋ ਆਪਣੇ ਜਿੰਮ ਦੀਆਂ ਚਾਬੀਆਂ ਪੇਸ਼ ਕੀਤੀਆਂ ਅਤੇ ਕਿਹਾ ਕਿ ਸਰਕਾਰ ਹੀ ਇਹ ਸੰਭਾਲ ਲਵੇ। ਉਹਨਾਂ ਕਿਹਾ ਕਿ ਜੇਕਰ ਠੇਕੇ ਖੁੱਲ੍ਹ ਸਕਦੇ ਹਨ, ਬੱਸਾਂ ਵਿਚ ਪੂਰੀਆਂ ਸਵਾਰੀਆਂ ਸਫ਼ਰ ਕਰ ਸਕਦੀਆਂ ਤਾ ਜਿੰਮ ਕਿਉਂ ਨਹੀਂ ਖੋਲ੍ਹੇ ਜਾ ਰਹੇ।

 

 


author

Harinder Kaur

Content Editor

Related News