ਜਿੰਮ ਸੰਚਾਲਕ ਨੇ ਬਲੈਕਮੇਲ ਕਰਕੇ ਕੀਤਾ ਜਨਾਨੀ ਨਾਲ ਜਬਰ-ਜ਼ਿਨਾਹ,ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

Monday, Aug 23, 2021 - 11:31 AM (IST)

ਜਿੰਮ ਸੰਚਾਲਕ ਨੇ ਬਲੈਕਮੇਲ ਕਰਕੇ ਕੀਤਾ ਜਨਾਨੀ ਨਾਲ ਜਬਰ-ਜ਼ਿਨਾਹ,ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

ਲੁਧਿਆਣਾ (ਜ. ਬ.) - ਚੰਦਰ ਨਗਰ ਸਿਵਲ ਸਿਟੀ ਇਲਾਕੇ ਦੀ ਇਕ ਜਨਾਨੀ ਨੇ ਜਿੰਮ ਸੰਚਾਲਕ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਾਇਆ ਹੈ, ਜਿੱਥੇ ਉਹ ਕਸਰਤ ਕਰਦੀ ਸੀ। ਪੀੜਤਾ ਦਾ ਦੋਸ਼ ਹੈ ਕਿ ਜਲਦ ਪਤਲਾ ਕਰਨ ਦਾ ਝਾਂਸਾ ਦੇ ਕੇ ਮੁਲਜ਼ਮ ਨੇ 6 ਸਾਲ ਪਹਿਲਾਂ ਉਸ ਨੂੰ ਨਸ਼ੇ ਦਾ ਇੰਜੈਕਸ਼ਨ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਹ ਉਸ ਦੀਆਂ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਖਿੱਚ ਕੇ ਬਲੈਕਮੇਲ ਕਰ ਕੇ ਉਸ ਦਾ ਅਣਗਿਣਤ ਵਾਰ ਸਰੀਰਕ ਸੋਸ਼ਣ ਕਰ ਚੁੱਕਾ ਹੈ। ਹੁਣ ਮੁਲਜ਼ਮ ਨੇ ਜਨਾਨੀ ਦੀ ਵੀਡੀਓ ਅਤੇ ਤਸਵੀਰਾਂ ਵਾਇਰਲ ਕਰ ਦਿੱਤੀਆਂ ਅਤੇ ਆਸਟ੍ਰੇਲੀਆ ਜਾ ਚੁੱਕਾ ਹੈ। ਫਿਲਹਾਲ ਪੀੜਤਾਂ ਦੀ ਤਹਿਰੀਰ ’ਤੇ ਹੈਬੋਵਾਲ ਪੁਲਸ ਨੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਮਾਹਿਲਪੁਰ ’ਚ ਵੱਡੀ ਵਾਰਦਾਤ: ਵਿਦੇਸ਼ ਤੋਂ ਆਏ ਜਵਾਈ ਵਲੋਂ ਗੋਲੀਆਂ ਮਾਰ ਕੇ ਸੱਸ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ

38 ਸਾਲਾ ਪੀੜਤ ਜਨਾਨੀ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਕਿਹਾ ਹੈ ਕਿ ਉਹ ਵਿਆਹੀ ਹੈ। ਉਸ ਦੇ 2 ਬੱਚੇ ਹਨ। ਮੋਟਾਪਾ ਘੱਟ ਕਰਨ ਲਈ ਉਸ ਨੇ 2015 ’ਚ ਜੱਸੀਆਂ ਰੋਡ ’ਤੇ ਇੰਟਰਨੈਸ਼ਨਲ ਸਕੂਲ ਕੋਲ ਵਰਲਡ ਕਲਾਸਿਕ ਜਿੰਮ ਜੁਆਇੰਨ ਕੀਤਾ। ਉਹ ਦੁਪਹਿਰ 3.30 ਤੋਂ 5 ਵਜੇ ਤੱਕ ਜਿੰਮ ’ਚ ਕਸਰਤ ਕਰਨ ਜਾਂਦੀ ਸੀ। ਇਲਾਕੇ ਦੀਆਂ 2-3 ਜਨਾਨੀਆਂ ਵੀ ਉਸ ਦੇ ਨਾਲ ਜਾਂਦੀਆਂ ਸਨ। ਤਦ ਉਸ ਨੂੰ ਪਤਾ ਲੱਗਾ ਕਿ ਜਿੰਮ ਸੰਚਾਲਕ ਧਰਮਿੰਦਰ ਜੋਸ਼ੀਲਾ ਉਰਫ ਸੰਨੀ ਖਤੂਨ ਨੇ ਹਰਗੋਬਿੰਦਪੁਰਾ ਵਿੱਚ ਵੀ ਦੂਜੀ ਸ਼ਾਖਾ ਖੋਲ੍ਹ ਰੱਖੀ ਹੈ। ਉਥੇ ਵੀ ਜਨਾਨੀਆਂ ਕਸਰਤ ਕਰਨ ਆਉਂਦੀਆਂ ਹਨ। 2015 ਦੇ ਮਾਰਚ ਮਹੀਨੇ ’ਚ ਮੁਲਜ਼ਮ, ਜੋ ਉਸ ਦਾ ਟਰੇਨਰ ਵੀ ਸੀ ਦੀਆਂ ਗੱਲਾਂ ਵਿੱਚ ਆ ਕੇ ਅਗਲੇ ਦਿਨ ਉਥੇ ਚਲੀ, ਜਿੱਥੇ ਧਰਮਿੰਦਰ ਤੋਂ ਇਲਾਵਾ ਅਤੇ ਕੋਈ ਨਹੀਂ ਸੀ।

ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)

ਪੀੜਤਾ ਦਾ ਦੋਸ਼ ਹੈ ਕਿ ਧਰਮਿੰਦਰ ਨੇ ਕੁਝ ਹੀ ਦਿਨਾਂ ਵਿੱਚ ਉਸ ਨੂੰ ਜਲਦ ਪਤਲਾ ਕਰਨ ਦਾ ਝਾਂਸਾ ਦੇ ਕੇ ਖਾਣ ਨੂੰ ਕੁਝ ਗੋਲੀਆਂ ਦਿੱਤੀਆਂ ਅਤੇ ਇਕ ਇੰਜੈਕਸ਼ਨ ਲਗਾਇਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਮੁਲਜ਼ਮ ਨੇ ਜਿੰਮ ਦੇ ਅੰਦਰ ਹੀ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਆਪਣੇ ਮੋਬਾਇਲ ’ਚ ਕੈਦ ਕਰ ਲਈਆਂ। ਉਸ ਦਾ ਦੋਸ਼ ਹੈ ਕਿ ਜਦ ਵੀ ਜਿੰਮ ’ਚ ਕੋਈ ਨਹੀਂ ਹੁੰਦਾ ਤਾਂ ਮੁਲਜ਼ਮ ਉਸ ਨੂੰ ਨਸ਼ਾ ਦੇ ਕੇ ਜਬਰ-ਜ਼ਿਨਾਹ ਕਰਦਾ ਅਤੇ ਤਸਵੀਰਾਂ ਖਿੱਚਦਾ ਸੀ। ਉਹ ਇੰਨਾ ਸ਼ਾਤਿਰ ਸੀ ਕਿ ਮੂਵੀ ਬਣਾਉਂਦੇ ਸਮੇਂ ਖੁਦ ਦਾ ਚਿਹਰਾ ਛੁਪਾ ਲੈਂਦਾ ਸੀ।

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 2018 ’ਚ ਮੁਲਜ਼ਮ ਨੇ ਉਸ ਨੂੰ ਬਲੈਕਮੇਲ ਕਰਦਿਆਂ 5 ਲੱਖ ਦੀ ਡਿਮਾਂਡ ਕੀਤੀ। ਮਨ੍ਹਾਂ ਕਰਨ ’ਤੇ ਉਸ ਨਾਲ ਕੁੱਟ-ਮਾਰ ਕਰਦਿਆਂ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਮਜ਼ਬੂਰ ਹੋ ਕੇ ਉਸ ਨੂੰ 2 ਲੱਖ ਦੇਣੇ ਪਏ ਪਰ ਬਾਵਜੂਦ ਇਸ ਦੇ ਬਲੇਕਮੇਲ ਕਰਦਾ ਸੀ।

ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)

ਜਨਾਨੀ ਨੂੰ ਨਗਨ ਕਰ ਕੇ ਹੱਸਣ ਲਈ ਕੀਤਾ ਮਜਬੂਰ
ਔਰਤ ਦਾ ਕਹਿਣਾ ਹੈ ਕਿ 2019 ’ਚ ਕਰਵਾ ਚੌਥ ਦੇ ਅਗਲੇ ਦਿਨ ਮੁਲਜ਼ਮ ਨੇ ਉਸ ਨੂੰ ਜਿੰਮ ਬੁਲਾਇਆ। ਜ਼ਬਰਦਸਤੀ ਉਸ ਦੇ ਸਾਰੇ ਕੱਪੜੇ ਉਤਰਵਾ ਕੇ ਨਗਨ ਹਾਲਤ ’ਚ ਹੱਸਣ ਲਈ ਮਜਬੂਰ ਕੀਤਾ ਅਤੇ ਉਸ ਦੀ ਵੀਡੀਓ ਬਣਾਈ ਤਾਂ ਕਿ ਉਹ ਵੀਡੀਓ ਨੂੰ ਉਸ ਦੇ ਖਿਲਾਫ ਵਰਤ ਸਕੇ। ਇੰਨਾ ਹੀ ਨਹੀਂ, 2015 ਤੋਂ 2021 ਤੱਕ ਮੁਲਜ਼ਮ ਨੇ ਅਣਗਿਣਤ ਵਾਰ ਉਸ ਦਾ ਸਰੀਰਕ ਸੋਸ਼ਣ ਕੀਤਾ। ਉਸ ਦੇ ਬੈਂਕ ਖਾਤਿਆਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਪਾਸਵਰਡ ਵੀ ਉਸ ਦੇ ਕੋਲ ਹਨ।

ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਪੀੜਤਾ ਦੇ ਵੱਡੇ ਬੇਟੇ ਦੇ ਮੋਬਾਇਲ ਅਤੇ ਛੋਟੇ ਬੇਟੇ ਦੇ ਇੰਸਟਾਗ੍ਰਾਮ ਆਈ. ਡੀ. ’ਤੇ ਪੋਸਟ ਕੀਤੀਆਂ ਅਸ਼ਲੀਲ ਤਸਵੀਰਾਂ
ਉਸ ਦਾ ਕਹਿਣਾ ਹੈ ਕਿ ਮਾਰਚ ਮਹੀਨੇ ’ਚ ਉਸ ਨੇ ਪਤੀ ਦੇ ਕਹਿਣ ’ਤੇ ਜਿੰਮ ਜਾਣਾ ਛੱਡ ਦਿੱਤਾ ਤਾਂ ਮੁਲਜ਼ਮ ਨੇ ਉਸ ਦੀਆਂ ਸਾਰੀਆਂ ਵੀਡੀਓ ਸੋਸ਼ਲ ਸਾਈਟਾਂ ’ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਪਰ ਇਸ ਵਾਰ ਉਸ ਨੇ ਇਸ ਧਮਕੀ ਦੀ ਪ੍ਰਵਾਹ ਨਹੀਂ ਕੀਤੀ। 4 ਜੂਨ ਨੂੰ ਮੁਲਜ਼ਮ ਨੇ ਫਿਰ ਤੋਂ ਉਸ ਨਾਲ ਸੰਪਰਕ ਸਾਧਿਆ ਅਤੇ ਵਿਦੇਸ਼ ਜਾਣ ਦੀ ਗੱਲ ਕਹਿ ਕੇ 5 ਲੱਖ ਦੀ ਡਿਮਾਂਡ ਕੀਤੀ। ਨਾ ਦੇਣ ’ਤੇ ਮੁਲਜ਼ਮ ਨੇ ਉਸ ਦੇ 17 ਸਾਲਾ ਬੇਟੇ ਦੇ ਮੋਬਾਇਲ ਤੇ 12 ਸਾਲ ਦੇ ਛੋਟੇ ਬੇਟੇ ਦੀ ਇੰਸਟਾਗ੍ਰਾਮ ਆਈ. ਡੀ. ’ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਪੋਸਟ ਕਰ ਦਿੱਤੀਆਂ। ਹੁਣ ਮੁਲਜ਼ਮ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਦਨਾਮ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।

ਥਾਣਾ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਧਰਮਿੰਦਰ ਆਸਟ੍ਰੇਲੀਆ ਭੱਜ ਗਿਆ ਹੈ। ਉਸ ਦੇ ਵਿਦੇਸ਼ ਜਾਣ ਤੋਂ ਬਾਅਦ ਜਨਾਨੀ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ, ਜਦ ਮੁਲਜ਼ਮ ਨੇ ਵਿਦੇਸ਼ ਤੋਂ ਉਸ ਦੀ ਵੀਡੀਓ ਅਤੇ ਤਸਵੀਰਾਂ ਵਾਇਰਲ ਕੀਤੀਆਂ। ਮੁਲਜ਼ਮ ਦੇ ਵਿਦੇਸ਼ ਤੋਂ ਵਾਪਸ ਮੁੜਨ ਦੇ ਬਹੁਤ ਘੱਟ ਚਾਂਸ ਹਨ। ਜਲਦ ਕੇਸ ਸਬੰਧੀ ਅੰਬੈਂਸੀ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਦੀ ਰਿਹਾਇਸ਼ ਦੇ ਬਾਹਰ ਭਾਰਤੀ ਯੁਵਾ ਮੋਰਚਾ ਵਲੋਂ ਜ਼ਬਰਦਸਤ ਪ੍ਰਦਰਸ਼ਨ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਜਬਰ-ਜ਼ਿਨਾਹ ਦੇ ਮਾਮਲੇ ਦੇ ਸਬੰਧ ’ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News