ਗੁਰੂਹਰਸਹਾਏ : ਸੋਸ਼ਲ ਮੀਡੀਆ 'ਤੇ ਟਿੱਕੀਆਂ ਵਾਲੇ ਦੀ ਝੂਠੀ ਅਫਵਾਹ ਤੋਂ ਬਾਅਦ ਪੁਲਸ ਨੇ ਸੀਲ ਕੀਤਾ ਘਰ

Wednesday, Jun 17, 2020 - 05:58 PM (IST)

ਗੁਰੂਹਰਸਹਾਏ (ਆਵਲਾ): ਵਿਸ਼ਵ ਦੇਸ਼ ਅਤੇ ਪੰਜਾਬ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਜਿੱਥੇ ਦੇਸ਼ 'ਚ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹੈ ਹੈ।ਦੂਜੇ ਪਾਸੇ ਦੇਸ਼ ਦੇ ਲੋਕ ਭਗਵਾਨ ਤੋਂ ਪ੍ਰਾਰਥਨਾ ਕਰ ਰਹੇ ਹਨ ਕਿ ਇਸ ਮਹਾਮਾਰੀ ਨੂੰ ਦੁਨੀਆ ਤੋਂ ਜਲਦ ਤੋਂ ਜਲਦ ਖਤਮ ਕਰ ਦਿਓ  ਪਰ ਗੁਰੂਹਰਸਹਾਏ ਸ਼ਹਿਰ 'ਚ ਬੀਤੇ ਦਿਨੀਂ ਆਗਰੇ ਦੀ ਟਿੱਕੀ ਬਣਾਉਣ ਅਤੇ ਵੇਚਣ ਵਾਲੇ ਰੇਹੜੀ ਵਾਲੇ ਵਿਅਕਤੀ ਦੀ ਕਿਸੇ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਕਿ ਇਸ ਵਿਅਕਤੀ ਦਾ ਕੋਰੋਨਾ ਦਾ ਟੈਸਟ ਹੋਇਆ ਹੈ ਅਤੇ ਉਸ ਵਿਅਕਤੀ ਦੀ ਰਿਪੋਰਟ ਪੋਜ਼ਟਿਵ ਆਈ ਹੈ ਅਤੇ ਉਸ ਦਾ ਘਰ ਪੁਲਸ ਨੇ ਸੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਭਾਰਤ-ਚੀਨ ਦੀ ਝੜਪ 'ਚ ਪਟਿਆਲਾ ਜ਼ਿਲ੍ਹੇ ਦਾ ਮਨਦੀਪ ਸਿੰਘ ਹੋਇਆ ਸ਼ਹੀਦ

ਸਾਰੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ 'ਚ ਇਸ ਝੂਠੀ ਪੋਸਟ ਨੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਆਪਣੀ ਜਾਨ ਦੀ ਪੈ ਗਈ। ਟਿੱਕੀ ਬਣਾਉਣ ਅਤੇ ਵੇਚਣ ਵਾਲੇ ਵਿਅਕਤੀ ਕੋਲ ਰੇਹੜੀ ਤੇ ਖਲੋ ਕੇ ਕਾਫੀ ਲੋਕ ਟਿੱਕੀ ਖਾ ਕੇ ਆਨੰਦ ਮਾਣਦੇ ਹਨ। ਕਈ ਲੋਕ ਆਪਣੇ-ਆਪਣੇ ਘਰਾਂ 'ਚ ਟਿੱਕੀ ਪੈੱਕ ਕਰਾ ਕੇ ਘਰ ਲੈ ਜਾਂਦੇ ਹਨ।ਇਸ ਪੋਸਟ ਤੇ ਪ੍ਰੈੱਸ ਕਲੱਬ ਗੁਰੂਹਰਸਹਾਏ ਲਿਖਿਆ ਹੋਇਆ ਹੈ ਜਦ ਇਹ ਪੋਸਟ ਗਰੁੱਪਾਂ 'ਚ ਘੁੰਮੀ ਤੇ ਸ਼ਹਿਰ ਦੇ ਕਾਫੀ ਲੋਕਾਂ ਨੇ ਸ਼ਹਿਰ ਦੇ 'ਜਗ ਬਾਣੀ' ਦੇ ਪੱਤਰਕਾਰ ਨੂੰ ਫੋਨ ਕਰਕੇ ਪੁੱਛਿਆ ਕਿ ਜੋ ਇਹ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੋਈ ਹੈ। ਇਹ ਸੱਚੀ ਹੈ ਜਾ ਝੂਠੀ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਇਸ ਵਿਅਕਤੀ ਦੀ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਆਈ ਹੈ।ਰਿਪੋਰਟ ਆਉਣੀ ਅਜੇ ਬਾਕੀ ਹੈ ਤਾਂ ਜਾ ਕੇ ਸ਼ਹਿਰ ਵਾਸੀਆਂ ਦੀ ਜਾਨ 'ਚ ਜਾਨ ਆਈ। ਜਦੋਂ ਪ੍ਰੈੱਸ ਕਲੱਬ ਗੁਰੂਹਰਸਹਾਏ ਵਾਲਿਆ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਕਿਸੇ ਨੇ ਇਹ ਪੋਸਟ ਸੋਸ਼ਲ ਮੀਡੀਆ ਤੇ ਪਾਈ ਅਤੇ ਉਸੇ ਵਕਤ ਪ੍ਰੈੱਸ ਕਲੱਬ ਵੱਲੋਂ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪ੍ਰੈੱਸ ਕਲੱਬ ਦਾ ਪੇਜ਼ ਕਿਸੇ ਨੇ ਹੈਕ ਕਰ ਲਿਆ ਹੈ ਅਤੇ ਪੇਜ ਹੈੱਕ ਕਰਨ ਤੋਂ ਬਾਅਦ ਇਹ ਪੋਸਟ ਸੋਸ਼ਲ ਮੀਡੀਆ ਤੇ ਪਾ ਦਿੱਤੀ ਹੈ ਅਤੇ ਅਸੀਂ ਇਸ ਗੱਲ ਦਾ ਖੰਡਨ ਕਰਦੇ ਹਾਂ ਕਿ ਇਹ ਪੋਸਟ ਸਾਡੇ ਵਲੋਂ ਨਹੀਂ ਪਾਈ ਗਈ ਹੈ।

ਇਹ ਵੀ ਪੜ੍ਹੋ: ਗੁਰੂਹਰਸਹਾਏ 'ਚ ਟਿੱਕੀਆਂ ਵੇਚਣ ਵਾਲੇ ਬਾਰੇ ਫੈਲੀ ਅਫ਼ਵਾਹ ਦਾ ਜਾਣੋ ਅਸਲ ਸੱਚ

ਇਸ ਸਬੰਧ 'ਚ ਪ੍ਰੈੱਸ ਕਲੱਬ ਵਲੋਂ ਡੀ.ਐੱਸ.ਪੀ. ਦਫ਼ਤਰ 'ਚ ਇੱਕ ਮੰਗ ਪੱਤਰ ਵੀ ਦਿੱਤਾ ਗਿਆ।ਇਸ ਦੌਰਾਨ ਜਦੋਂ ਡੀ.ਐੱਸ.ਪੀ. ਰਵਿੰਦਰ ਸਿੰਘ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ ਕਿ ਸਾਈਬਰ ਕਰਾਈਮ ਸੈੱਲ ਦੀ ਮਦਦ ਨਾਲ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਇਹ ਪੇਜ ਕਿਵੇਂ ਹੈੱਕ ਹੋਇਆ ਅਤੇ ਕਿਸ ਨੇ ਕੀਤਾ ਅਤੇ ਉਸ ਦਾ ਕੀ ਮਕਸਦ ਸੀ।ਡੀ.ਐਸ.ਪੀ. ਨੇ ਕਿਹਾ ਕਿ ਜਿਸ ਕਿਸੇ ਨੇ ਵੀ ਇਹ ਕੰਮ ਕੀਤਾ ਹੈ ਉਨ੍ਹਾਂ ਦੇ ਖ਼ਿਲਾਫ਼ ਬਣਦੀ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇਗੀ ਇੱਥੇ ਇਹ ਗੱਲ ਦਸ਼ਣਯੋਗ ਕਿ ਇਸ ਗੱਲ ਦਾ ਸੱਚ ਸਾਹਮਣੇ ਆਏਗਾ ਕਿ ਨਹੀਂ।ਕਿ ਕਿਸ ਨੇ ਇਹ ਸੋਸ਼ਲ ਮੀਡੀਆ ਤੇ ਝੂਠੀ ਪੋਸਟ ਪਾਈ ਹੈ।ਇਸ ਪੋਸਟ ਤੋਂ ਸ਼ਹਿਰ ਵਾਸੀ ਕਾਫੀ ਡਰੇ ਹੋਏ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਸੋਸ਼ਲ ਮੀਡੀਆ ਤੇ ਝੂਠੀ ਪੋਸਟ ਪਾਈ ਹੈ। ਉਸ ਦੇ ਖ਼ਿਲਾਫ਼ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਝੂਠੀ ਪੋਸਟ ਨਾ ਪਾ ਸਕੇ।


Shyna

Content Editor

Related News