ਗੁਰੂਹਰਸਹਾਏ ਅੰਦਰ ਕੋਰੋਨਾ ਨੇ ਲਈ 63ਸਾਲਾ ਸੀਨੀਅਰ ਪੱਤਰਕਾਰ ਦੀ ਜਾਨ

Saturday, Sep 19, 2020 - 04:19 PM (IST)

ਗੁਰੂਹਰਸਹਾਏ (ਆਵਲਾ): ਇਲਾਕੇ ਅੰਦਰ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ 'ਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਗੁਰੂਹਰਸਹਾਏ ਸ਼ਹਿਰ ਦੇ 63 ਸਾਲਾ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਬਹਿਲ ਦੀ ਕੋਰੋਨਾ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰੂਹਰਸਹਾਏ ਸ਼ਹਿਰ ਦੀ ਬਹਿਲ ਵਾਲੀ ਗਲੀ ਵਿਚ ਰਹਿੰਦੇ ਅਮਰਜੀਤ ਸਿੰਘ ਬਹਿਲ ਜੋ ਕਿ ਪਿਛਲੇ ਕਈ ਸਾਲਾਂ ਤੋਂ ਕਿਸੇ ਨਿੱਜੀ ਪੰਜਾਬੀ ਅਖਬਾਰ ਦੀ ਪੱਤਰਕਾਰੀ ਵਜੋਂ ਸੇਵਾ ਨਿਭਾਅ ਚੁੱਕੇ ਸਨ।ਪਿਛਲੇ ਕੁਝ ਦਿਨਾਂ ਤੋਂ ਇਸ ਵਿਅਕਤੀ ਦੀ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਇਸ ਦੇ ਕੋਰੋਨਾ ਦੇ ਟੈਸਟ ਕਰਵਾਏ ਗਏ।ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਅਤੇ ਤੁਰੰਤ ਹੀ ਉਸ ਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਕੁਝ ਦਿਨ ਤੱਕ ਚੱਲਿਆ ਪਰ ਸਿਹਤ ਠੀਕ ਨਾ ਹੋਣ ਕਰਕੇ ਮੋਗਾ ਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ।ਜਿਸ ਦੌਰਾਨ ਮਰੀਜ਼ ਦਾ ਪਿਛਲੇ ਕਈ ਦਿਨਾਂ ਤੱਕ ਹਸਪਤਾਲ ਵਿਖੇ ਇਲਾਜ ਚੱਲਦਾ ਰਿਹਾਅਤੇ ਇਲਾਜ ਦੌਰਾਨ ਬੀਤੇ ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਦੇ ਕਰੀਬ ਇਸ ਪੱਤਰਕਾਰ ਦੀ ਮੌਤ ਹੋ ਗਈ।ਸ਼ਹਿਰ ਅੰਦਰ ਹੋਈ ਪੱਤਰਕਾਰ ਦੀ ਮੌਤ ਦੇ ਕਾਰਨ ਸਹਿਮ ਦਾ ਮਾਹੌਲ ਬਣ ਗਿਆ ਹੈ। ਇਲਾਕੇ ਦੇ ਪੱਤਰਕਾਰ ਭਾਈਚਾਰੇ ਨੇ ਵੀ ਕੋਰੋਨਾ ਕਾਰਨ ਪੱਤਰਕਾਰ ਦੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Shyna

Content Editor

Related News