267 ਸਰੂਪ ਖੁਰਦ-ਬੁਰਦ ਹੋਣ 'ਤੇ ਮੰਨਾ ਦੀ ਸ਼੍ਰੋਮਣੀ ਕਮੇਟੀ ਨੂੰ ਲਲਕਾਰ, ਖੋਲ੍ਹੀਆਂ ਪੋਲਾਂ (ਵੀਡੀਓ)

07/04/2020 2:00:45 PM

ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਖੁਰਦ-ਬੁਰਦ ਹੋਣ ਦੇ ਮਾਮਲੇ 'ਚ ਮਨਦੀਪ ਸਿੰਘ ਮੰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਿੱਖੇ ਸਵਾਲ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ 19 ਮਈ 2016 ਦੀ ਇਹ ਘਟਨਾ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਜਨਤਾ ਨੂੰ ਦੱਸਿਆ ਨਹੀਂ ਗਿਆ ਕਿ ਇਹ ਸਰੂਪ ਕਿਥੇ ਗਏ। ਉਨ੍ਹਾਂ ਦੱਸਿਆ ਕਿ 19 ਮਈ ਨੂੰ ਅੱਗ ਲੱਗਣ ਕਾਰਨ 5 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਤੇ 9 ਨੁਕਸਾਨੇ ਜਾਣ ਦੀ ਖ਼ਬਰ ਅਖ਼ਬਾਰ 'ਚ ਲੱਗਦੀ ਹੈ। ਜਦੋਂ ਘਟਨਾ ਸਥਾਨ 'ਤੇ ਉਸ ਸਮੇਂ ਦੇ ਮੌਜੂਦਾ ਇੰਸਪੈਕਟਰ ਅਮਰੀਕ ਸਿੰਘ ਤੇ ਡੀ.ਐੱਸ.ਪੀ. ਪ੍ਰਭਜੋਤ ਸਿੰਘ ਪੁੱਜੇ ਤਾਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਦਾ ਕਾਰਨ 2015 'ਚ ਜੋ ਬੇਅਦਬੀ ਹੋਈ ਸੀ ਉਸ ਦੀ ਅੱਗ ਤਾਂ ਬਾਦਲਾਂ ਦੀ ਪਹਿਲਾਂ ਹੀ ਠੰਡੀ ਹੀ ਨਹੀਂ ਹੋਈ ਸੀ ਇਸ ਲਈ ਉਨ੍ਹਾਂ ਨੂੰ ਲੱਗਾ ਕਿ ਇਸ ਦਾ ਸੇਕ ਸਾਨੂੰ ਦੁਬਾਰਾ ਫਿਰ ਲੱਗ ਸਕਦਾ ਹੈ ਤਾਂ ਉਨ੍ਹਾਂ ਨੇ ਇਹ ਕਾਰਵਾਈ ਵੀ ਠੱਪ ਕਰ ਦਿੱਤੀ। ਮੰਨਾ ਨੇ ਦੱਸਿਆ ਕਿ ਜਦੋਂ ਵੀ ਕੋਈ ਸਰੂਪ ਅਗਨ ਭੇਟ ਹੁੰਦਾ ਹੈ ਜਾਂ ਉਸ ਦਾ ਕਿਸੇ ਤਰ੍ਹਾਂ ਨਾਲ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਗੋਇੰਦਵਾਲ ਸਾਹਿਬ ਲਿਆਂਦਾ ਜਾਂਦਾ ਹੈ, ਜਿਥੇ ਇਸ ਸਬੰਧੀ ਸਾਰੀ ਜਾਣਕਾਰੀ ਦਰਜ ਕਰਕੇ ਸਸਕਾਰ ਕੀਤਾ ਜਾਂਦਾ ਹੈ ਪਰ 14 ਸਰੂਪ ਬਾਰੇ ਇਥੇ ਕੁਝ ਵੀ ਦਰਜ ਨਹੀਂ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਵਲੋਂ ਸਿਰਫ਼ ਇਸ ਸਬੰਧੀ ਸੇਵਾ ਮੁਕਤ ਹੋਣ ਮੌਕੇ ਅਧਿਕਾਰੀ ਕੰਵਲਜੀਤ ਕੋਲੋਂ ਲਿਖਵਾ ਲਿਆ ਗਿਆ ਕਿ ਇਹ 267 ਸਰੂਪ ਘੱਟ ਨੇ ਇਸ ਲਈ ਤੁਹਾਡੇ ਕੋਲੋਂ ਇਸ ਦੇ ਪੈਸੇ ਲਏ ਜਾਣਗੇ ਪਰ ਕਿ ਪੈਸੇ ਨਾਲ ਗੁਰੂ ਸਾਹਿਬ ਜੀ ਦਾ ਘਾਟਾ ਪੂਰਾ ਹੋ ਜਾਣਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਹੈ ਤਾਂ ਫਿਰ ਬੁਰਜ ਜਵਾਹਰ ਸਿੰਘ ਵਾਲਾ ਤੇ ਬਹਿਬਲ ਕਲਾਂ 'ਚ ਬੇਅਦਬੀ ਹੋਈ ਸੀ ਤਾਂ ਉਥੇ ਵੀ 2100-2100 ਲੈ ਲੈਂਦੇ ਤਾਂ ਸਾਰਾ ਪੰਜਾਬ ਇਕ ਮਹੀਨਾ ਬੰਦ ਕਰਵਾਉਣ ਦੀ ਕੀ ਲੋੜ ਸੀ। 

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਵਿਆਹ ਦੇ ਤਿੰਨ ਮਹੀਨੇ ਬਾਅਦ ਕੁੜੀ ਨੇ ਕੀਤੀ ਖ਼ੁਦਕੁਸ਼ੀ

ਇਸ ਦੇ ਨਾਲ ਮੰਨਾ ਨੇ ਕਿਹਾ ਕਿ ਇਹ 267 ਸਰੂਪ ਚੋਰੀ ਹੋ ਕੇ ਉਥੇ ਗਏ ਹਨ ਜਿਥੇ ਇਨ੍ਹਾਂ ਨੂੰ ਰੱਖਣ ਦੀ ਮਨਾਹੀ ਸੀ। ਇਸ ਸਬੰਦੀ ਸ਼੍ਰੋਮਣੀ ਕਮੇਟੀ ਵਲੋਂ ਇਕ ਜਾਂਚ ਕਮੇਟੀ ਵੀ ਬਣਾਈ ਗਈ ਸੀ ਪਰ ਕਮੇਟੀ ਵਲੋਂ ਜਾਂਚ ਦੌਰਾਨ ਗੁਰੂ ਸਾਹਿਬ ਦੇ ਨੁਕਸਾਨ ਦਾ ਜ਼ਿੰਮੇਵਾਰ ਵਿਅਕਤੀ ਦਾ ਜ਼ਿਕਰ ਨਹੀਂ ਕੀਤਾ ਗਿÎਆ। ਇਸ ਦੇ ਨਾਲ ਹੀ ਉਨ੍ਹਾਂ ਨੇ ਐੱਸ.ਜੀ.ਪੀ.ਸੀ. ਵਲੋਂ ਬਣਾਈਆਂ ਗਈਆਂ ਜਾਂਚ ਕਮੇਟੀਆਂ ਬਾਰੇ ਪੁੱਛਦਿਆ ਕਿਹਾ ਕਿ ਜੋ ਬੀਬੀ ਇਕ ਪਾਕਿਸਤਾਨ ਰਹਿ ਗਈ ਸੀ ਉਸ 'ਤੇ ਕਮੇਟੀ ਬਣਾਈ ਗਈ ਉਸ ਦਾ ਕੀ ਬਣਿਆ? ਘਿਓ ਦੇ ਘਪਲੇ ਮਾਮਲੇ 'ਤੇ ਜੋ ਕਮੇਟੀ ਬਣਾਈ ਗਈ ਸੀ ਉਸ ਦਾ ਕੀ ਬਣਿਆ? ਟੈਂਟ ਘਪਲੇ 'ਤੇ ਕਮੇਟੀ ਬਣਾਈ ਗਈ ਉਸ ਦਾ ਕੀ ਬਣਿਆ? ਆਖੰਠ ਪਾਠ ਸਾਹਿਬ ਦੀ ਬੁਕਿੰਗ 'ਤੇ ਘਪਲਾ ਹੁੰਦਾ ਉਸ 'ਤੇ ਜੋ ਜਾਂਟ ਕਮੇਟੀ ਬਣਾਈ ਗਈ ਉਸ ਦਾ ਕੀ ਬਣਿਆ? ਚੰਦੋਆ ਸਾਹਿਬ ਦੀ ਖ਼ਰੀਦ 'ਤੇ ਕਮੇਟੀ ਬਣਾਈ ਗਈ ਉਸ ਦਾ ਕੀ ਬਣਿਆ? ਬਠਿੰਡਾ 'ਚ ਇਕ ਜ਼ਮੀਨ ਸ਼ਿਫ਼ਟ ਕਰਨ 'ਤੇ ਕਮੇਟੀ ਬਣਾਈ ਗਈ ਉਸ ਦਾ ਕੀ ਬਣਿਆ? ਪੈਸੇ ਚੋਰੀ ਦੀਆਂ ਕਈ ਕਮੇਟੀਆਂ ਬਣਾਈਆਂ ਗਈਆਂ ਉਨ੍ਹਾਂ ਦਾ ਕੀ ਬਣਿਆ?। 

ਇਹ ਵੀ ਪੜ੍ਹੋ : ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਕੀਤਾ ਗਰਭਵਤੀ ਫਿਰ ਦਿੱਤਾ ਘਟੀਆ ਕਰਤੂਤ ਨੂੰ ਅੰਜ਼ਾਮ

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਦੇਸ਼ ਦੇ ਗ੍ਰਹਿ ਮੰਤਰੀ ਕੋਲ ਜਾਂਦੇ ਹਨ ਕਿ 1984 'ਚ ਕੀਮਤੀ ਸਾਮਾਨ ਸੀ ਉਸ ਨੂੰ ਕੇਂਦਰ ਸਰਕਾਰ ਤੇ ਫ਼ੌਜ ਲੈ ਗਈ ਸੀ ਉਸ ਨੂੰ ਵਾਪਸ ਕੀਤਾ ਜਾਵੇ। ਉਥੇ ਗ੍ਰਹਿ ਮੰਤਰੀ ਵਲੋਂ ਫੌਜ ਮੁੱਖੀ ਨੂੰ ਮੌਕੇ 'ਤੇ ਸੱਦ ਲਿਆ ਤੇ ਸਾਮਾਨ ਦੀਆਂ ਰਸੀਦਾਂ ਇਨ੍ਹਾਂ ਨੂੰ ਦਿਖਾਈਆ ਕਿ ਉਹ ਸਾਮਾਨ ਤਾਂ ਤੁਹਾਨੂੰ ਵਾਪਸ ਜਾ ਚੁੱਕਾ ਹੈ ਜੇ ਫਿਰ ਵੀ ਕੋਈ ਸਾਮਾਨ ਰਹਿੰਦਾ ਹੈ ਤਾਂ ਉਸ ਦੀ ਲਿਸਟ ਜਾਰੀ ਕੀਤੀ ਜਾਵੇ ਪਰ ਅੱਜ ਤੱਕ ਇਨ੍ਹਾਂ ਕੋਲੋਂ ਉਹ ਲਿਸਟ ਨਹੀਂ ਭੇਜੀ ਗਈ। ਇਸ ਦਾ ਕਾਰਨ ਜੋ ਉਨ੍ਹਾਂ ਨੇ ਇਨ੍ਹਾਂ ਨੂੰ ਸਾਮਾਨ ਦਿੱਤਾ ਉਸ 'ਚ ਹੱਥ ਲਿਖਤ ਗੁਰੂ ਸਾਹਿਬ ਜੀ ਦੇ ਸਰੂਪ, ਹੁਕਮਨਾਮੇ ਅਤੇ ਪੋਥੀਆਂ ਨੇ, ਜਿਨ੍ਹਾਂ ਨੂੰ ਇਹ ਕਰੋੜਾਂ-ਅਰਬਾਂ ਰੁਪਇਆ 'ਚ ਵੇਚ ਚੁੱਕੇ ਹਨ। ਇਸ ਲਈ ਇਹ ਖੁਦ ਹੀ ਕਮੇਟੀਆਂ ਬਣਾ ਕੇ ਜਾਂਚ ਕਰ ਰਹੇ ਹਨ ਕਿਉਂਕਿ ਇਹ ਖੁਦ ਹੀ ਚੋਰ ਨੇ ਤੇ ਇਕ ਚੋਰ ਕਦੀ ਆਪਣੀ ਜਾਂਚ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਗੁਰੂ ਦੇ ਚੋਰੀ ਹੋਏ ਸਰੂਪਾਂ ਨੂੰ ਵਾਪਸ ਲੈ ਕੇ ਆਉਣਾ ਇਨ੍ਹਾਂ ਲਈ ਔਖਾ ਨਹੀਂ ਹੈ ਪਰ ਇਨ੍ਹਾਂ ਨੂੰ ਪਤਾ ਹੈ ਕਿ ਜੇਕਰ ਇਹ ਵਾਪਸ ਲੈ ਕੇ ਆਏ ਤਾਂ ਫਸ ਜਾਣਗੇ। ਉਨ੍ਹਾਂ ਕਿਹਾ ਕਿ ਇਸ ਜਾਂਚ ਲਈ ਕਾਗਜ਼ ਕਾਲੇ ਕਰਨ ਦੀ ਲੋੜ ਨਹੀਂ ਸਗੋਂ ਇਸ ਨੂੰ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਦੇ ਨਾਲ ਜੋ ਦਿਓ ਜਾਂ ਸੁਖਬੀਰ ਬਾਦਲ ਨੂੰ ਫੜ ਲਓ ਜਾਂ ਸ਼੍ਰੋਮਣੀ ਕਮੇਟੀ ਦਾ ਹੀ ਕੋਈ ਵੱਡਾ ਅਧਿਕਾਰੀ ਫੜ ਲਓ ਤੇ ਪੰਜ ਮਿੰਟ ਇਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਹੀ ਇਹ ਸਾਰਾ ਕੁਝ ਦੱਸ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਨਹੀਂ ਕਰ ਸਕਦਾ ਤਾਂ ਪੰਜ ਮਿੰਟ ਲਈ ਇਨ੍ਹਾਂ ਦਾ ਇਕ ਅਧਿਕਾਰੀ ਮੇਰੇ ਹਵਾਲੇ ਕਰ ਦਿਓ ਤੇ ਜੇਕਰ ਉਸ ਕੋਲੋਂ 5 ਮਿੰਟ 'ਚ ਮੈਂ ਸੱਚ ਨਾ ਕਢਵਾ ਸਕਿਆ ਤਾਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ ਮੈ ਤਿਆਰ ਹਾਂ। 

ਇਹ ਵੀ ਪੜ੍ਹੋ : ਤਾਲਾਬੰਦੀ ਕਾਰਨ ਨਹੀਂ ਮਿਲਿਆ ਕੰਮ ਤਾਂ 2 ਧੀਆਂ ਦੇ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ


Baljeet Kaur

Content Editor

Related News