ਰਾਣਾ ਕੇ. ਪੀ. ਵਲੋਂ ਗੁਰੂ ਤੇਗ ਬਹਾਦਰ ਜੀ ਦੀ ਰੂਹਾਨੀ ਯਾਤਰਾ ਨੂੰ ਦਰਸਾਉਂਦੀ ਦਸਤਾਵੇਜ਼ੀ ਤੇ ਕੈਲੰਡਰ ਜਾਰੀ

Tuesday, Jan 19, 2021 - 05:16 PM (IST)

ਰਾਣਾ ਕੇ. ਪੀ. ਵਲੋਂ ਗੁਰੂ ਤੇਗ ਬਹਾਦਰ ਜੀ ਦੀ ਰੂਹਾਨੀ ਯਾਤਰਾ ਨੂੰ ਦਰਸਾਉਂਦੀ ਦਸਤਾਵੇਜ਼ੀ ਤੇ ਕੈਲੰਡਰ ਜਾਰੀ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ 400ਵੇਂ ਵਰ੍ਹੇ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਤਮਿਕ ਯਾਤਰਾ ਦੇ ਥੀਮ ਦੇ ਅਧਾਰ ‘ਤੇ ਕੈਲੰਡਰ ਅਤੇ ਡਾਕੂਮੈਂਟਰੀ ਨੂੰ ਰਿਲੀਜ਼ ਕੀਤਾ। ਇਸ ਨੂੰ ਹਾਈ ਕੋਰਟ ਦੇ ਵਕੀਲ ਅਤੇ ਕੁਦਰਤ ਫੋਟੋਗ੍ਰਾਫਰ, ਹਰਪ੍ਰੀਤ ਸੰਧੂ ਵੱਲੋਂ ਦੁਆਰਾ ਤਿਆਰ ਕੀਤਾ ਗਿਆ ਹੈ। ਕੈਲੰਡਰ ਅਤੇ ਡਾਕੂਮੈਂਟਰੀ ਵਿਚ ਨੌਵੇਂ ਸਿੱਖ ਗੁਰੂ ਦੀ ਪਵਿੱਤਰ ਯਾਤਰਾ ਨੂੰ ਦਰਸਾਉਂਦੇ ਹੋਏ, ਉਨ੍ਹਾਂ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੇ ਪਵਿੱਤਰ ਗੁਰਦੁਆਰਿਆਂ ਜਿਵੇਂ ਗੁਰੂ ਕਾ ਮਹਿਲ (ਅੰਮ੍ਰਿਤਸਰ), ਵਿਆਹ ਅਸਥਾਨ (ਕਰਤਾਰਪੁਰ, ਜ਼ਿਲ੍ਹਾ ਜਲੰਧਰ), ਭੋਰਾ ਸਾਹਿਬ (ਬਾਬਾ ਬਕਾਲਾ), ਥੜਾ ਸਾਹਿਬ (ਅੰਮ੍ਰਿਤਸਰ), ਗੁਰੂ ਕੇ ਮਹਿਲ (ਭੋਰਾ,  ਸਾਹਿਬ, ਸ੍ਰੀ ਅਨੰਦਪੁਰ ਸਾਹਿਬ), ਥੜਾ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਸੀਸ ਗੰਜ ਸਾਹਿਬ (ਚਾਂਦਨੀ ਚੌਕ, ਦਿੱਲੀ), ਗੁਰਦੁਆਰਾ ਰਕਾਬ ਗੰਜ ਸਾਹਿਬ (ਦਿੱਲੀ), ਬਿਬਾਨਗੜ੍ਹ ਸਾਹਿਬ (ਰੋਪੜ), ਸੀਸ ਗੰਜ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਗੁਰਦੁਆਰਾ ਅਕਾਲ  ਬੁੰਗਾ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਦੀਆਂ ਰੰਗੀਨ ਤਸਵੀਰਾਂ ਹਨ।

ਇਹ ਵੀ ਪੜ੍ਹੋ : ਸਿੰਘੂ ਸਰਹੱਦ 'ਤੇ ਦਸੂਹਾ ਦੇ ਨਿਰਮਲ ਸਿੰਘ ਦੀ ਮੌਤ

ਰਾਣਾ ਕੇ.ਪੀ. ਸਿੰਘ ਨੇ ਕੈਲੰਡਰ ਅਤੇ ਡਾਕੂਮੈਂਟਰੀ ਨੂੰ ਰਿਲੀਜ਼ ਕਰਦਿਆਂ ਐਡਵੋਕੇਟ ਹਰਪ੍ਰੀਤ ਸੰਧੂ ਦੇ ਇਸ ਸਾਰਥਕ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਨਿਸ਼ਚਤ ਤੌਰ ‘ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨੁੱਖਤਾ ਦੇ ਅੰਦਰ ਸ਼ਾਂਤੀ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਫੈਲਾਉਣ ਲਈ ਸਹਾਇਤਾ ਕਰੇਗਾ । ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ੀ ਸਮੁੱਚੀ ਮਨੁੱਖਤਾ ਲਈ ਦਿਲਚਸਪੀ ਵਾਲੀ ਹੋਵੇਗੀ। ਇਸ ਮੌਕੇ ਪਵਨ ਦੀਵਾਨ ਚੇਅਰਮੈਨ, ਪੰਜਾਬ ਲਾਰਜ ਇੰਡਸਟਰੀ ਡਿਵੈਲਪਮੈਂਟ ਬੋਰਡ ਵੀ ਹਾਜ਼ਰ ਸਨ।


author

Gurminder Singh

Content Editor

Related News