ਗੁਰੂ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ ''ਤੇ ਜੈਤੋ ''ਚ ਕੀਤਾ ਰੋਸ ਮੁਜ਼ਾਹਰਾ

Tuesday, Aug 13, 2019 - 05:30 PM (IST)

ਗੁਰੂ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ ''ਤੇ ਜੈਤੋ ''ਚ ਕੀਤਾ ਰੋਸ ਮੁਜ਼ਾਹਰਾ

ਜੈਤੋ (ਜਿੰਦਲ) - ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਦੇ ਮੰਦਰ ਢਾਹੇ ਜਾਣ ਦੇ ਵਿਰੁੱਧ ਅੱਜ ਜੈਤੋ ਪੂਰਨ ਤੌਰ 'ਤੇ ਬੰਦ ਰਿਹਾ। ਇਸ ਮੌਕੇ ਸਮੂਹ ਰਵਿਦਾਸ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਵਾਲਮੀਕਿ ਮੰਦਰ ਤੋਂ ਰੋਸ ਮੁਜ਼ਾਹਰਾ ਕਰਨਾ ਸ਼ੁਰੂ ਕੀਤਾ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਦੀ ਹੁੰਦਾ ਹੋਇਆ ਬਾਜਾਖਾਨਾ ਚੌਕ ਪੁੱਜਾ। ਬਾਜਾਖਾਨਾ ਚੌਂਕ ਵਿਖੇ ਇਕੱਠੇ ਹੋਏ ਭਾਈਚਾਰੇ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕੀਤਾ ਅਤੇ ਤਹਿਸੀਲਦਾਰ ਜੈਤੋ ਲਵਪ੍ਰੀਤ ਕੌਰ ਨੂੰ ਮੰਗ-ਪੱਤਰ ਪੇਸ਼ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਦਿੱਲੀ ਵਿਖੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਜੀ ਦਾ 600 ਸਾਲਾ ਪੁਰਾਣਾ ਮੰਦਰ, ਜੋ ਰਵਿਦਾਸ ਭਾਈਚਾਰੇ ਲਈ ਮਹੱਤਵਪੂਰਨ ਸਥਾਨ ਹੈ, ਦੇ ਢਾਹੁਣ ਸਬੰਧੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।

PunjabKesari

ਉਨ੍ਹਾਂ ਮੰਦਰ ਨੂੰ ਢਾਹੁਣ ਦੀ ਕਾਰਵਾਈ 'ਤੇ ਰੋਕ ਲਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਢਕੌਂਦਾ), ਪੰਜਾਬ ਵਿਦਿਆਰਥੀ ਯੂਨੀਅਨ (ਲਲਕਾਰ), ਮੈਡੀਕਲ ਪ੍ਰਕੈਟੀਸ਼ਨਰ ਯੂਨੀਅਨ ਪੰਜਾਬ, ਸਫ਼ਾਈ ਸੇਵਕ ਯੂਨੀਅਨ, ਨੌਜਵਾਨ ਭਾਰਤ ਯੂਨੀਅਨ ਹਾਜ਼ਰ ਸਨ।
 


author

rajwinder kaur

Content Editor

Related News