ਸ਼ਰਮਨਾਕ! ਅੰਮ੍ਰਿਤਸਰ ''ਚ ਮਿਲੀਆਂ ਦੋ ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ, ਕੁੱਤਿਆਂ ਨੇ ਨੋਚ-ਨੋਚ ਖਾਧੀਆਂ

Saturday, Jul 10, 2021 - 06:19 PM (IST)

ਸ਼ਰਮਨਾਕ! ਅੰਮ੍ਰਿਤਸਰ ''ਚ ਮਿਲੀਆਂ ਦੋ ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ, ਕੁੱਤਿਆਂ ਨੇ ਨੋਚ-ਨੋਚ ਖਾਧੀਆਂ

ਅੰਮ੍ਰਿਤਸਰ (ਸੁਮਿਤ ਖੰਨਾ): ਅੰਮ੍ਰਿਤਸਰ ’ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਹਸਪਤਾਲ ਦੇ ਨੇੜਿਓਂ 2 ਨਵ-ਜੰਮੀਆਂ ਬੱਚੀਆਂ ਦੇ ਭਰੂਣ ਮਿਲੇ, ਜਿਨ੍ਹਾਂ ਨੂੰ ਕੁੱਤੇ ਖ਼ਾ ਗਏ।

ਇਹ ਵੀ ਪੜ੍ਹੋ:   ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ

PunjabKesari

ਦਰਅਸਲ ਜਦੋਂ ਕੁੱਤਾ ਕਿਸੇ ਬੱਚੇ ਨੂੰ ਨੋਚ ਰਿਹਾ ਸੀ ਤਾਂ ਸਥਾਨਕ ਲੋਕਾਂ ਨੇ ਉੱਥੇ ਰੌਲਾ ਪਾ ਦਿੱਤਾ, ਜਿਸ ਦੇ ਬਾਅਦ ਕੁੱਤਾ ਬੱਚੇ ਨੂੰ ਛੱਡ ਕੇ ਭੱਜ ਗਿਆ ਅਤੇ ਥੋੜੀ ਦੇਰ ਬਾਅਦ ਹੀ ਇਕ ਹੋਰ ਕੁੱਤਾ ਬੱਚੇ ਦੀ ਲਾਸ਼ ਮੂੰਹ ’ਚ ਲੈ ਕੇ ਜਾ ਰਿਹਾ ਸੀ ਤਾਂ ਉਸ ਨੂੰ ਫੜ੍ਹਿਆ ਗਿਆ। ਉੱਥੇ ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਇਹ ਬੱਚੇ ਉਨ੍ਹਾਂ ਦੇ ਅੰਦਰ ਦੇ ਨਹੀਂ ਹਨ ਇਹ ਬਾਹਰ ਕੋਈ ਸੁੱਟ ਕੇ ਚਲਾ ਗਿਆ ਹੈ। ਉੱਥੇ ਪੁਲਸ ਇਸ ਮਾਮਲੇ ’ਚ ਜਾਂਚ ਕਰ ਰਹੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰਕਾਰ ਬੱਚੀਆਂ ਨੂੰ ਇਸ ਤਰ੍ਹਾਂ ਦੀ ਮੌਤ ਕਿਉਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ 

PunjabKesari

PunjabKesari


author

Shyna

Content Editor

Related News