ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜ਼ੋਰਾਂ ''ਤੇ

Tuesday, Nov 20, 2018 - 01:33 PM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜ਼ੋਰਾਂ ''ਤੇ

ਸੁਲਤਾਪੁਰ ਲੋਧੀ(ਰਣਜੀਤ)— ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਗੁਰਪੁਰਬ 21-22-23 ਨੂੰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਐੱਸ.ਜੀ.ਪੀ.ਸੀ. ਅਤੇ ਸੰਗਤ ਵਲੋਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲ ਨੇ ਦੱਸਿਆ ਕਿ ਐੱਸ.ਜੀ.ਪੀ.ਸੀ. ਵਲੋਂ ਗੁਰਪੁਰਬ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਗੁਰਦੁਆਰਾ ਸਾਹਿਬ ਤੋਂ 5 ਕਿਲੋਮੀਟਰ ਤੱਕ ਦੇ ਦਾਇਰੇ ਵਿਚ ਇਨਸ਼ੋਰੈਂਸ ਵੀ ਕਰਵਾਈ ਜਾ ਰਹੀ ਹੈ।

PunjabKesari

ਗੁਰਪੁਰਬ ਦੇ ਸਮਾਗਮਾਂ ਦੀ ਕੜੀ ਤਹਿਤ 21 ਨਵੰਬਰ ਦੀ ਰਾਤ ਨੂੰ 2 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 23 ਨਵੰਬਰ ਨੂੰ 1 ਵਜ ਕੇ 30 ਮਿੰਟ 'ਤੇ ਭੋਗ ਪਾਏ ਜਾਣਗੇ। ਉਥੇ ਹੀ 22 ਨਵੰਬਰ ਨੂੰ 9 ਵੱਜ ਕੇ 30 ਮਿੰਟ 'ਤੇ ਗੁਰਦੁਆਰਾ ਸ੍ਰੀ ਸੰਤ ਘਾਟ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਅਤੇ ਸ਼ਾਮ ਨੂੰ 7 ਵਜੇ ਤੋਂ ਭਾਈ ਮਰਦਾਨਾ ਜੀ ਹਾਲ ਤੋਂ ਧਾਰਮਿਕ ਸਟੇਜ ਆਰੰਭ ਹੋਵੇਗੀ। ਇਨ੍ਹਾਂ ਸਮਾਗਮਾਂ ਵਿਚ ਪੰਜਾਬ ਦੇ ਗਵਰਨਰ ਵੀ ਹਿੱਸਾ ਲੈਣਗੇ।

PunjabKesari


author

cherry

Content Editor

Related News