ਬਾਦਲ ਪਰਿਵਾਰ ਕਿਵੇਂ ਬਣਿਆ 650 ਬੱਸਾਂ ਦਾ ਮਾਲਕ : ਸਿੱਧੂ

Sunday, Jun 11, 2017 - 09:24 AM (IST)

ਬਾਦਲ ਪਰਿਵਾਰ ਕਿਵੇਂ ਬਣਿਆ 650 ਬੱਸਾਂ ਦਾ ਮਾਲਕ : ਸਿੱਧੂ

ਅੰਮ੍ਰਿਤਸਰ (ਕਮਲ, ਦਲਜੀਤ, ਮਹਿੰਦਰ) — ਗੁਰੂ ਨਾਨਕ ਦੇਵ ਹਸਪਤਾਲ 'ਚ ਗਰੀਬਾਂ ਨੂੰ 10 ਰੁਪਏ 'ਚ ਰੋਟੀ ਦੇਣ ਲਈ ਸਾਂਝੀ ਰਸੋਈ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਜਿਨ੍ਹਾਂ ਸਪਨਿਆਂ ਨੂੰ ਮਨ 'ਚ ਲੈ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਦੇ ਕੇ ਸਰਕਾਰ ਬਣਾਈ ਹੈ, ਪੰਜਾਬ ਸਰਕਾਰ ਉਨ੍ਹਾਂ ਸਪਨਿਆਂ ਨੂੰ ਪੂਰਾ ਕਰੇਗੀ ਤੇ ਹਰ ਸ਼ਹਿਰ ਦਾ ਕ੍ਰਮਵਾਰ ਵਿਕਾਸ ਕੀਤਾ ਜਾਵੇਗਾ। ਆਗਾਮੀ ਬਜਟ ਸੈਸ਼ਨ 'ਚ ਸ਼ਹਿ ਦੇ ਵਿਕਾਸ ਲਈ ਫੰਡ ਰੱਖਿਆ ਜਾਵੇਗਾ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਸਾਫ-ਸੁਥਰਾ ਪ੍ਰਸ਼ਾਸਨ ਲੋਕਾਂ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਨਾ ਪੈਸਾ ਖਾਵਾਂਗਾ ਤੇ ਨਾ ਖਾਣ ਦੇਵਾਂਗਾ। ਲੋਕਾਂ ਦਾ ਪੈਸਾ ਲੋਕਾਂ ਦੇ ਭਲੇ ਲਈ ਹੀ ਲਗਾਇਆ ਜਾਵੇਗਾ। ਸੈਰ-ਸਪਾਟਾ ਵਿਭਾਗ ਦੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਵਿਭਾਗ ਪੰਜਾਬ ਦੇ ਲੋਕਾਂ ਤੇ ਪੰਜਾਬ ਸਰਕਾਰ ਦੀ ਕਮਾਈ ਦਾ ਵੱਡਾ ਸੋਮਾ ਬਣੇਗਾ ਤੇ ਪੰਜਾਬ ਘੁੰਮਣ-ਫਿਰਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉਭਰੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਲ ਇਤਿਹਾਸ ਤੇ ਵਿਰਾਸਤ ਦਾ ਬਹੁਮੁੱਲ ਖਜ਼ਾਨਾ ਹੈ ਪਰ ਮੰਦਭਾਗੀ ਗੱਲ ਇਹ ਹੈ ਕਿ ਸਾਬਕਾ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਬਾਦਲ ਪਰਿਵਾਰ ਦਾ ਨਾਂ ਲੈ ਕੇ ਕਿਹਾ ਕਿ ਉਹ ਆਪਣੇ ਲਈ ਤਾਂ ਵੱਡੇ ਹੋਟਲ ਬਣਾ ਗਏ ਪਰ ਪੰਜਾਬ ਸਰਕਾਰ  ਦੇ 25 ਹੋਟਲਾਂ ਨੂੰ ਤਾਲੇ ਲਗਾ ਗਏ। ਪੰਜਾਬ ਦੀ ਰੋਡਵੇਜ਼ ਤੇ ਪੈਪਸੂ ਬੱਸ ਸੇਵਾ ਤਾਂ ਲਗਾਤਾਰ ਘਾਟੇ 'ਚ ਚਲੀ ਗਈ ਪਰ ਬਾਦਲ ਪਰਿਵਾਰ ਖੁਦ 350 ਬੱਸਾਂ ਦਾ ਮਾਲਕ ਬਣ ਗਿਆ।


Related News