ਅੰਮ੍ਰਿਤਸਰ ਦੀ ਬੀਬੀ ਨੇ ਜਿੱਤੀ ਕੋਰੋਨਾ ਦੀ ਜੰਗ, ਹੋਈ ਘਰ ਵਾਪਸੀ

Wednesday, Jun 10, 2020 - 02:57 PM (IST)

ਅੰਮ੍ਰਿਤਸਰ ਦੀ ਬੀਬੀ ਨੇ ਜਿੱਤੀ ਕੋਰੋਨਾ ਦੀ ਜੰਗ, ਹੋਈ ਘਰ ਵਾਪਸੀ

ਗੁਰੂ ਕਾ ਬਾਗ (ਭੱਟੀ) : ਕੋਰੋਨਾ ਬੀਮਾਰੀ ਨੂੰ ਮਾਤ ਦੇ ਕੇ ਪਿੰਡ ਜਗਦੇਵ ਕਲਾਂ ਦੀ ਇਕ ਬੀਬੀ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਆਈ ਹੈ। ਜਾਣਕਾਰੀ ਮੁਤਾਬਕ ਕੋਵਿਡ-19 ਵਰਗੀ ਮਹਾਮਾਰੀ ਦੇ ਚੱਲਦਿਆਂ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਨਰਸ ਵਜੋਂ ਕੰਮ ਕਰਦੀ ਰਜਵੰਤ ਕੌਰ ਪਤਨੀ ਸਤਨਾਮ ਸਿੰਘ ਮਰੀਜ਼ਾਂ ਦੇ ਇਲਾਜ ਦੌਰਾਨ ਇਕ ਕੋਰੋਨਾ ਪੀੜਤ ਜਨਾਨੀ ਦੇ ਸੰਪਰਕ 'ਚ ਆ ਗਈ ਸੀ, ਜਿਸ ਕਾਰਨ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ।

ਉਸ ਨੂੰ ਸਿਹਤ ਮਹਿਕਮੇ ਦੇ ਅਧਿਕਾਰੀਆਂ ਦੀ ਟੀਮ ਵਲੋਂ ਮੈਰੀਟੋਰੀਅਸ ਸਕੂਲ 'ਚ ਇਲਾਜ ਲਈ ਇਕਾਂਤਵਾਸ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਕੋਈ ਵੀ ਲੱਛਣ ਨਜ਼ਰ ਨਹੀਂ ਆਏ ਤੇ ਦੁਬਾਰਾ ਜਾਂਚ 'ਚ ਉਸ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਅੱਜ ਉਸ ਨੂੰ ਘਰ ਜਾਣ ਦੀ ਆਗਿਆ ਦੇ ਦਿੱਤੀ ਗਈ ਹੈ।


author

Baljeet Kaur

Content Editor

Related News