ਗੁਰੂ ਹਰਿਗੋਬਿੰਦ ਹਾਈ ਸਕੂਲ ਗੁਰੂਸਰ ਮੱਦੋਕੇ ਵਿਖੇ ਅਧਿਆਪਕਾਂ ਨੇ 106 ਦਿਨਾਂ ਬਾਅਦ ਕੀਤਾ ਧਰਨਾ ਮੁਲਤਵੀਂ

Monday, Feb 01, 2021 - 09:34 PM (IST)

ਗੁਰੂ ਹਰਿਗੋਬਿੰਦ ਹਾਈ ਸਕੂਲ ਗੁਰੂਸਰ ਮੱਦੋਕੇ ਵਿਖੇ ਅਧਿਆਪਕਾਂ ਨੇ 106 ਦਿਨਾਂ ਬਾਅਦ ਕੀਤਾ ਧਰਨਾ ਮੁਲਤਵੀਂ

ਅਜੀਤਵਾਲ, (ਰੱਤੀ)- ਗੁਰੂ ਹਰਿਗੋਬਿੰਦ ਹਾਈ ਸਕੂਲ ਗੁਰੂਸਰ ਮੱਦੋਕੇ ਵਿਖੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਲਗਾਇਆ ਜਾ ਰਿਹਾ 106 ਦਿਨਾਂ ਤੋਂ ਧਰਨਾ ਆਖਿਰਕਾਰ ਮਾਪੇ, ਟਰੱਸਟੀ 2 ਮੈਂਬਰ ਤੇ ਪਿੰਡ ਦੇ ਮੋਹਤਬਰਾਂ ਵੱਲੋਂ ਅਧਿਆਪਕਾਂ ਨੂੰ 5 ਫਰਵਰੀ ਨੂੰ ਠੋਸ ਹੱਲ ਕੱਢਣ ਦੇ ਵਿਸ਼ਵਾਸ ’ਤੇ ਮੁਲਤਵੀਂ ਕਰ ਦਿੱਤਾ ਗਿਆ। ਦੱਸ ਦਈਏ ਕਿ 16 ਜਨਵਰੀ ਤੋਂ ਬਾਅਦ ਜਦ ਅਧਿਆਪਕ ਸਕੂਲ ਦੇ ਅੰਦਰ ਧਰਨਾ ਲਗਾਉਣ ’ਚ ਕਾਮਯਾਬ ਹੋ ਗਏ ਸਨ ਤਾਂ ਪ੍ਰਬੰਧਕ ਕਮੇਟੀ ਨੇ 18 ਜਨਵਰੀ ਨੂੰ ਸਕੂਲ ਬੰਦ ਕਰ ਦਿੱਤਾ ਸੀ ਤੇ ਜਦ ਅੱਜ ਬੱਚਿਆਂ ਤੇ ਉਨ੍ਹਾਂ ਦੇ ਮਾਪੇ ਵੀ ਵੱਡੀ ਗਿਣਤੀ ’ਚ ਸਕੂਲ ਪਹੁੰਚੇ ਤਾਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਤਾਂ ਥਾਣਾ ਅਜੀਤਵਾਲ ਦੇ ਮੁਖੀ ਕਰਮਜੀਤ ਸਿੰਘ ਗਰੇਵਾਲ ਵੀ ਪੁਲਸ ਪਾਰਟੀ ਸਮੇਤ ਪਹੁੰਚੇ।PunjabKesariਮਾਪਿਆਂ ਦਾ ਕਹਿਣਾ ਸੀ ਕਿ ਪ੍ਰਬੰਧਕ ਕਮੇਟੀ ਤੇ ਅਧਿਆਪਕਾਂ ਵਿਚਕਾਰ ਚਲਦੀ ਕਸ਼ਮਕਸ਼ ਕਾਰਣ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਜੋ ਅਸੀਂ ਕਦਾਚਿਤ ਬਰਦਾਸ਼ਤ ਨਹੀਂ ਕਰਾਂਗੇ। ਦੋਵਾਂ ਧਿਰਾਂ ਨੂੰ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਥੋੜੀ ਬਹੁਤੀ ਤਲਖ ਕਲਾਮੀ ਤੋਂ ਬਾਅਦ ਪਿੰਡ ਦੇ ਮੋਹਤਬਰਾਂ ਦੇ ਕਹਿਣ ’ਤੇ ਮਸਲੇ ਦੇ ਹੱਲ ਲਈ ਦੋਵੇ ਧਿਰਾਂ ਮੀਟਿੰਗ ਲਈ ਰਾਜੀ ਹੋ ਗਈਆਂ ਤੇ ਇਹ ਮੀਟਿੰਗ ਪੁਲਸ ਤੇ ਮੋਹਤਬਰਾਂ ਦੀ ਹਾਜ਼ਰੀ ਵਿਚ ਕਰੀਬ ਡੇਢ ਘੰਟਾ ਚੱਲੀ। ਤੂੰ-ਤੂੰ ਮੈਂ-ਮੈਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅਗਲੀ ਮੀਟਿੰਗ 5 ਫਰਵਰੀ ਨੂੰ ਕੀਤੀ ਜਾਵੇਗੀ, ਕਿਉਂਕਿ 8 ਟਰੱਸਟੀ ਮੈਂਬਰਾਂ ’ਚੋਂ ਅੱਜ ਸਿਰਫ 2 ਟਰੱਸਟੀ ਸੁਖਮੰਦਰ ਸਿੰਘ ਤੇ ਕੁਲਰਾਜ ਸਿੰਘ ਹੀ ਮੌਜੂਦ ਸਨ। ਹਾਜ਼ਰ ਟਰੱਸਟੀ ਮੈਂਬਰਾਂ ਨੇ ਇਕੱਠ ਨੂੰ ਵਿਸ਼ਵਾਸ ਦਿਵਾਇਆ ਕਿ ਬਾਕੀ ਟਰੱਸਟੀ ਮੈਂਬਰ ਵੀ 5 ਫਰਵਰੀ ਨੂੰ ਮੀਟਿੰਗ ਵਿਚ ਜ਼ਰੂਰ ਹਾਜ਼ਰ ਹੋਣਗੇ ਤੇ 5 ਫਰਵਰੀ ਨੂੰ ਹੀ ਠੋਸ ਹੱਲ ਕੱਢ ਲਿਆ ਜਾਵੇਗਾ। ਸਾਬਕਾ ਸਰਪੰਚ ਗੁਰਮੀਤ ਸਿੰਘ ’ਤੇ ਪੰਚਾਇਤ ਮੈਂਬਰ ਗੁਰਮੇਲ ਸਿੰਘ ਨੇ ਦੱਸਿਆ ਕਿ 5 ਫਰਵਰੀ ਦੀ ਮੀਟਿੰਗ ਵਿਚ ਜੇਕਰ ਕੋਈ ਵੀ ਟਰੱਸਟ ਦਾ ਮੈਂਬਰ ਹਾਜ਼ਰ ਨਹੀਂ ਹੁੰਦਾ ਤਾਂ ਉਸ ਨੂੰ ਸਕੂਲ ਗਤੀਵਿਧੀਆਂ ਦਾ ਵਿਰੋਧੀ ਮੰਨਿਆ ਜਾਵੇਗਾ।

PunjabKesari

ਉਨ੍ਹਾਂ 5 ਫਰਵਰੀ ਨੂੰ ਠੀਕ 11 ਵਜੇ ਇਲਾਕੇ ਦੀਆਂ ਪੰਚਾਇਤਾਂ, ਪਿੰਡ ਵਾਸੀਆਂ ਤੇ ਟਰੱਸਟੀ ਮੈਂਬਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।

ਅਧਿਆਪਕ ਹਰਮੀਤ ਕੌਰ, ਬਲਜੀਤ ਕੌਰ ਤੇ ਮਨਜੀਤ ਕੌਰ ਦਾ ਕਹਿਣਾ ਸੀ ਕਿ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ, ਦੇ ਮੱਦੇਨਜ਼ਰ ਅਸੀਂ 5 ਫਰਵਰੀ ਤੱਕ ਧਰਨਾ ਮੁਲਤਵੀਂ ਕਰ ਦਿੱਤਾ, ਜੇਕਰ ਉਸ ਦਿਨ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਜਬੂਰਨ ਸਾਨੂੰ ਫਿਰ ਸਕੂਲ ਦੇ ਅੰਦਰ ਹੀ ਧਰਨਾ ਲਗਾਉਣਾ ਪਵੇਗਾ। ਇਸ ਮੌਕੇ ਪਰਮਜੀਤ ਕੌਰ, ਮਨਦੀਪ ਕੌਰ, ਕਿਰਨਦੀਪ ਕੌਰ, ਅਮਰਜੀਤ ਕੌਰ ਗਾਲਿਬ, ਅਮਰਜੀਤ ਕੌਰ ਮੱਦੋਕੇ, ਸੁਖਦੀਪ ਕੌਰ, ਬਲਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।


author

Bharat Thapa

Content Editor

Related News