ਕੋਲੇ ਦੀ ਕਮੀ ਦੇ ਚਲਦਿਆਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਸਾਰੇ ਯੂਨਿਟ ਹੋਏ ਬੰਦ

Saturday, Oct 16, 2021 - 11:15 PM (IST)

ਕੋਲੇ ਦੀ ਕਮੀ ਦੇ ਚਲਦਿਆਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਸਾਰੇ ਯੂਨਿਟ ਹੋਏ ਬੰਦ

ਘਨੌਲੀ(ਸ਼ਰਮਾ)- ਕੋਲੇ ਦੀ ਕਮੀ ਦੇ ਚੱਲਦਿਆਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਸਾਰੇ ਯੂਨਿਟ ਬੰਦ ਹੋ ਗਏ ਹਨ । ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 6 ਯੂਨਿਟ ਹਨ ਪਰ 2 ਯੂਨਿਟ ਸਬੰਧਤ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਨੇ ਪੱਕੇ ਤੌਰ ’ਤੇ ਬੰਦ ਕੀਤੇ ਹੋਏ ਹਨ ਅਤੇ ਇਸ ਦੇ ਚਾਰ ਯੂਨਿਟ ਹੀ ਚਲਦੇ ਹਨ ਅਤੇ ਹਰੇਕ ਯੂਨਿਟ ਪ੍ਰਤੀ ਦਿਨ ਪੂਰੀ ਸਮਰੱਥਾ ਅਤੇ 210 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਦਾ ਹੈ। ਕੋਲੇ ਦੀ ਕਮੀ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ ਯੂਨਿਟ ਨੰਬਰ ਛੇ 15 ਅਕਤੂਬਰ ਨੂੰ 6.07 ਵਜੇ ਸਵੇਰੇ, ਯੂਨਿਟ ਨੰਬਰ ਪੰਜ 16 ਅਕਤੂਬਰ ਰਾਤ 12.50 ਤੇ , ਯੂਨਿਟ ਨੰਬਰ ਚਾਰ 16 ਅਕਤੂਬਰ ਨੂੰ ਹੀ ਦੁਪਹਿਰ 1.42 ਮਿੰਟ ’ਤੇ ਬੰਦ ਕਰ ਦਿੱਤੇ ਗਏ। ਖ਼ਬਰ ਲਿਖੇ ਜਾਣ ਤੱਕ ਸਰਕਾਰੀ ਥਰਮਲ ਪਲਾਂਟ ਦੇ ਲਹਿਰਾ ਮੁਹੱਬਤ ਦਾ ਇਕ ਨੰਬਰ ਯੂਨਿਟ 175 ਮੈਗਾਵਾਟ ’ਤੇ ਚੱਲ ਰਿਹਾ ਸੀ ਜਦੋਂ ਕਿ 2,3,4 ਨੰਬਰ ਯੂਨਿਟ ਬੰਦ ਸਨ ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਪਾਰਟੀਆਂ ਨੂੰ ਅਪੀਲ, ਕਿਹਾ-ਕੇਂਦਰ ਦੇ ਪੰਜਾਬ ’ਤੇ ਹੱਲੇ ਖ਼ਿਲਾਫ ਹੋਣ ਇਕਜੁੱਟ

ਇਸੇ ਤਰ੍ਹਾਂ ਰਾਜਪੁਰਾ ਪ੍ਰਾਈਵੇਟ ਥਰਮਲ ਪਲਾਂਟ ਦੇ ਦੋਵੇ ਯੂਨਿਟ ਪੂਰੀ ਸਮਰੱਥਾ ’ਤੇ ਚੱਲ ਰਹੇ ਸਨ ਅਤੇ ਤਲਵੰਡੀ ਸਾਬੋ ਦਾ ਦੋ ਨੰਬਰ ਯੂਨਿਟ ਬੰਦ ਹਨ ਅਤੇ ਗੋਇੰਦਵਾਲ ਸਾਹਿਬ ਦੇ ਦੋਨੋਂ ਯੂਨਿਟ ਅੱਧੀ ਸਮਰੱਥਾ ’ਤੇ ਚੱਲ ਰਹੇ ਸਨ। ਦੇਖਿਆ ਜਾਵੇ ਕਿ ਪੰਜਾਬ ਦੇ ਕੁੱਲ ਪ੍ਰਾਈਵੇਟ ਥਰਮਲ ਪਲਾਂਟ ਪੂਰੀ ਸਮਰੱਥਾ ’ਤੇ 3920 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ ਪਰ ਕੋਲੇ ਦੀ ਕਮੀ ਕਾਰਨ 2859 ਮੈਗਾਵਾਟ ਬਿਜਲੀ ਪੈਦਾ ਹੀ ਕਰ ਪਾ ਰਹੇ ਹਨ। ਜੇਕਰ ਪੰਜਾਬ ਵਿਚ ਇਸ ਤਰ੍ਹਾਂ ਹੀ ਕੋਲੇ ਦੀ ਕਮੀ ਰਹੀ ਤਾਂ ਪੰਜਾਬ ਵਿਚ ਬਲੈਕ ਆਊਟ ਦਾ ਖਤਰਾ ਬਣਿਆ ਰਹੇਗਾ ।


author

Bharat Thapa

Content Editor

Related News