ਫਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚੋਂ ਜ਼ੇਰੇ ਇਲਾਜ ਹਵਾਲਾਤੀ ਫ਼ਰਾਰ

Friday, Apr 30, 2021 - 11:47 AM (IST)

ਫਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚੋਂ ਜ਼ੇਰੇ ਇਲਾਜ ਹਵਾਲਾਤੀ ਫ਼ਰਾਰ

ਫਰੀਦਕੋਟ (ਜਗਤਾਰ): ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦਾ ਹਵਾਲਾਤੀ ਕੈਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚੋਂ ਸੁਰੱਖਿਆ ਗਾਰਡ ਨੂੰ ਚਕਮਾ ਦੇ ਕੇ ਹੋਇਆ ਫਰਾਰ ਹੋ ਗਿਆ। ਫ਼ਰਾਰ ਹੋਏ ਹਵਾਲਾਤੀ ਦੀ ਪਛਾਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਥਾਂਦੇਵਾਲਾ ਵਾਸੀ ਗੁਰਭੇਜ ਸਿੰਘ ਪੁੱਤਰ ਭੂਰਾ ਸਿੰਘ ਵਜੋਂ ਹੋਈ ਜੋ ਬੀਤੀ 24 ਅਪ੍ਰੈਲ ਨੂੰ ਚੋਰੀ ਦੇ ਇਕ ਮਾਮਲੇ ਵਿਚ ਫਰੀਦਕੋਟ ਦੀ ਮਾਡਰਨ ਜੇਲ੍ਹ ਵਿਚ ਆਇਆ ਸੀ, ਜਿਸ ਨੂੰ ਸਿਹਤ ਸਬੰਧੀ ਸਮੱਸਿਆ ਦੇ ਚੱਲਦੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਲਿਆਂਦਾ ਗਿਆ ਸੀ ਜਿਥੋਂ ਉਹ ਪੁਲਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਅਧਿਆਪਕ ਨੂੰ ਬਦਲੀ ਕਰਵਾਉਣੀ ਪਈ ਮਹਿੰਗੀ, ਪ੍ਰਿੰਸੀਪਲ ਨੇ ਗੁੱਸੇ ’ਚ ਆ ਕੇ ਪੱਟੀ ਦਾੜੀ ਤੇ ਲਾਹੀ ਪੱਗ

ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਫ਼ਰਾਰ ਹਵਾਲਾਤੀ ਸਬੰਧੀ ਕਾਰਵਾਈ ਲਈ ਜ਼ਿਲ੍ਹਾ ਪੁਲਸ ਨੂੰ ਲਿਖਤ ਸ਼ਕਾਇਤ ਦੇ ਦਿੱਤੀ ਗਈ ਹੈ ਅਤੇ ਜੇਲ੍ਹ ਪੁਲਸ ਦੇ ਚਾਰ ਮੁਲਾਜ਼ਮ ਜੋ ਹਵਾਲਾਤੀ ਦੀ ਗਾਰਡ ਵਜੋਂ ਲਗਾਏ ਗਏ ਸਨ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  ਫਰੀਦਕੋਟ: ਕੋਰੋਨਾ ਰਿਪੋਰਟ ਤੋਂ ਪ੍ਰੇਸ਼ਾਨ ਪਰਿਵਾਰ, ਸਿਵਲ ਹਸਪਤਾਲ ਨੇ ਦੱਸਿਆ ਪਾਜ਼ੇਟਿਵ ਤੇ ਨਿੱਜੀ ਲੈਬ ਨੇ ਨੈਗਟਿਵ


author

Shyna

Content Editor

Related News