ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋਫੈਸਰਾਂ ਦੀ ਕੀਤੀ ਭਰਤੀ

06/29/2017 3:06:21 PM

ਚੰਡੀਗੜ੍ਹ — ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ, ਗਿੱਦੜਬਾਹਾ ਲਈ ਚਾਰ ਰੈਗੂਲਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ, ਜਿਨ੍ਹਾਂ ਦੀ ਇੰਟਰਵਿਊ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲਈ ਗਈ। ਦੱਸ ਦੇਈਏ ਕਿ ਬਾਦਲ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਅਤੇ ਇੰਟਰਵਿਊ ਪੰਜਾਬ ਯੂਨੀਵਰਸਿਟੀ ਦੇ ਗੈਸਟ ਹਾਊਸ 'ਚ ਰੱਖੀ ਗਈ ਸੀ।
ਗੁਰੂ ਗੋਬਿੰਦ ਸਿੰਘ ਕਾਲਜ, ਗਿੱਦੜਬਾਹਾ ਲਈ ਚਾਰ ਵਿਸ਼ਿਆਂ ਕਾਮਰਸ, ਪੰਜਾਬੀ, ਸਰੀਰਕ ਸਿੱਖਿਆ ਅਤੇ ਗਣਿਤ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਇੰਟਰਵਿਊ ਪੈਨਲ 'ਚ ਵਾਈਸ ਚਾਂਸਲਰ ਦਾ ਪ੍ਰਤੀਨਿਧ, ਦੋ ਵਿਸ਼ਾ ਮਾਹਿਰ , ਕਾਲਜ ਪ੍ਰਿੰਸੀਪਲ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸ਼ਾਮਲ ਕੀਤਾ ਗਿਆ ਸੀ। ਬਾਦਲ ਪਰਿਵਾਰ ਵੱਲੋਂ ਮੁਕਤਸਰ ਜ਼ਿਲ੍ਹੇ 'ਚ ਇਕ ਸਿੱਖਿਆ ਕਾਲਜ ਸਮੇਤ ਚਾਰ ਕਾਲਜ ਚਲਾਏ ਜਾ ਰਹੇ ਹਨ। ਬਾਦਲ ਦੀ ਯੂਨੀਵਰਸਿਟੀ ਆਮਦ ਵੇਲੇ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ, ਜਿਸ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਪੇਸ਼ ਆਈਆਂ ਹਨ।


Related News