ਪ੍ਰਕਾਸ਼ ਪੁਰਬ ਦੀ ਛੁੱਟੀ ਪਰ ਬੈਂਕ ਤੇ ਦਫਤਰ ਰਹੇ ਖੁੱਲ੍ਹੇ?

Saturday, Jan 06, 2018 - 10:38 AM (IST)

ਪ੍ਰਕਾਸ਼ ਪੁਰਬ ਦੀ ਛੁੱਟੀ ਪਰ ਬੈਂਕ ਤੇ ਦਫਤਰ ਰਹੇ ਖੁੱਲ੍ਹੇ?

ਲੁਧਿਆਣਾ (ਪਾਲੀ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਲੁਧਿਆਣੇ ਦੇ ਬਹੁਤ ਸਾਰੇ ਗੁਰੂਘਰਾਂ ਚ ਮਨਾਇਆ ਗਿਆ, ਜਿਸ 'ਚ ਕੀਰਤਨੀ ਜਥੇ ਅਤੇ ਕਥਾਵਾਚਕਾਂ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਵਲੋਂ ਛੁੱਟੀ ਮਨਜ਼ੂਰ ਕੀਤੇ ਜਾਣ ਕਾਰਨ ਕਾਲਜਾਂ 'ਚ ਛੁੱਟੀ ਰਹੀ ਪਰ ਸਰਕਾਰੀ ਦਫਤਰ ਅਤੇ ਬੈਂਕ ਖੁੱਲ੍ਹੇ ਰਹੇ, ਜਿਸ ਕਾਰਨ ਸ਼ਰਧਾਵਾਨ ਸਰਕਾਰੀ ਅਤੇ ਬੈਂਕ ਕਰਮਚਾਰੀਆਂ ਨੂੰ ਡਿਊਟੀਆਂ 'ਤੇ ਜਾਣਾ ਪਿਆ।


Related News