ਭਾਈ ਰੰਧਾਵਾ ਵਲੋਂ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੀਟਿਵ ਆਉਣ 'ਤੇ ਵੱਡਾ ਖੁਲਾਸਾ
Tuesday, May 05, 2020 - 06:19 PM (IST)
ਫਤਿਹਗੜ੍ਹ ਸਾਹਿਬ (ਵਿਪਨ): ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਵੱਡੀ ਗਿਣਤੀ 'ਚ ਕੋਰੋਨਾ ਪਾਜ਼ੀਟਿਵ ਆਉਣ 'ਤੇ ਵੱਡਾ ਖੁਲਾਸਾ ਕੀਤਾ ਕਰਦਿਆਂ ਇਕ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਦੀ ਸੰਗਤ ਦੇ ਨਾਲ ਉਥੋਂ ਤੇਲੰਗਾਨਾ ਤੇ ਮਹਾਰਾਸ਼ਟਰ 'ਚ ਕੰਮ ਕਰਨ ਵਾਲੇ ਲੋਕ ਵੀ ਇਨ੍ਹਾਂ ਬੱਸਾਂ 'ਚ ਹੀ ਆਏ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਖੇਤਰ ਨਾਲ ਜੁੜੇ ਇਕ ਸੇਵਾ-ਮੁਕਤ ਬ੍ਰਿਗੇਡੀਅਰ ਰਾਜ ਕੁਮਾਰ, ਜੋ ਕਿ ਬਲਾਚੌਰ ਦੇ ਹਲਕਾ ਇੰਚਾਰਜ ਵਾਂਗ ਵਿਚਰਦੇ ਹਨ, ਵਲੋਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਕ ਚਿੱਠੀ ਲਿਖੀ ਗਈ ਸੀ। ਬ੍ਰਿਗੇਡੀਅਰ ਸਾਹਿਬ ਵਲੋਂ ਬੀਬਾ ਬਾਦਲ ਨੂੰ 24 ਅਪ੍ਰੈਲ 2020 ਨੂੰ ਚਿੱਠੀ ਰਾਹੀਂ ਲਿਖਿਆ ਗਿਆ ਸੀ ਕਿ ਕਪਾਹ ਦੇ ਉਤਪਾਦਨ ਨਾਲ ਜੁੜੀਆਂ ਫੈਕਟਰੀਆਂ 'ਚ ਕੰਮ ਕਰਦੇ ਪੰਜਾਬੀ ਵਿਸ਼ੇਸ਼ ਕਰਕੇ ਲਾਕਡਾਊਨ ਕਾਰਨ ਉਥੇ ਫਸੇ ਲੋਕ ਵੀ ਪੰਜਾਬ ਆਉਣ ਦੇ ਚਾਹਵਾਨ ਹਨ।
ਇਹ ਵੀ ਪੜ੍ਹੋ: ਸੰਗਰੂਰ 'ਚ ਵੀ ਕੋਰੋਨਾ ਦਾ 'ਬਲਾਸਟ' 52 ਨਵੇਂ ਮਾਮਲੇ ਆਏ ਸਾਹਮਣੇ
ਉਨਾਂ ਇਹ ਵੀ ਦੱਸਿਆ ਕਿ ਬਾਅਦ 'ਚ ਸ਼ਰਧਾਲੂਆਂ ਨੂੰ ਪੰਜਾਬ ਆਉਣ ਦੀ ਮਿਲੀ ਆਗਿਆ ਤੋਂ ਬਾਅਦ ਬ੍ਰਿਗੇਡੀਅਰ ਸਾਹਿਬ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾਈ ਗਈ ਸੀ, ਜਿਸ 'ਚ ਉਥੇ ਫਸੇ ਫੈਕਟਰੀਆਂ 'ਚ ਕੰਮ ਕਰਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਉਹ ਪੰਜਾਬ ਆਉਣਾ ਚਾਹੁੰਦੇ ਹਨ ਤਾਂ ਉਹ ਜਲਦ ਤੋ ਜਲਦ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਹੁਚਣ ਜਿਥੇ ਉਨ੍ਹਾਂ ਨੂੰ ਸੰਗਤਾਂ ਨਾਲ ਲੈ ਕੇ ਆਉਣ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ ਤੇ ਬਾਅਦ 'ਚ ਸ਼ਰਧਾਲੂਆਂ ਦੇ ਪੰਜਾਬ ਪੁੱਜਣ 'ਤੇ ਬ੍ਰਿਗੇਡੀਅਰ ਸਾਹਿਬ ਵਲੋ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਲ ਦੇ ਹੋਰ ਆਗੂਆਂ ਦਾ ਵਿਸ਼ੇਸ਼ ਧੰਨਵਾਦ ਕਰਨ ਲਈ ਅਖਬਾਰਾਂ 'ਚ ਖਬਰਾਂ ਵੀ ਲਗਵਾਈਆਂ ਗਈਆ ਸਨ।
ਉਥੇ ਹੀ ਐੱਸ. ਜੀ. ਪੀ. ਸੀ. ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖ਼ਾਲਸਾ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੇ ਗਏ ਬਿਆਨ 'ਚ ਕਿਹਾ ਸੀ ਕਿ ਹਜ਼ੂਰ ਸਾਹਿਬ ਦੀ ਸੰਗਤ ਨਾਲ ਉਥੋਂ ਤੇਲੰਗਾਨਾ ਤੇ ਮਹਾਰਾਸ਼ਟਰ 'ਚ ਕੰਮ ਕਰਨ ਵਾਲੇ ਲੋਕ ਵੀ ਇਨ੍ਹਾਂ ਬੱਸਾਂ 'ਚ ਹੀ ਆਏ ਹਨ। ਉਨ੍ਹਾਂ ਰੋਸ ਪ੍ਰਗਟਾਇਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਵੀ ਸ਼ਰਧਾਲੂਆਂ ਨਾਲ ਹੀ ਜੋੜਿਆ ਜਾ ਰਿਹਾ ਹੈ। ਗੁਰਬਖਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਸਰਕਾਰ ਦੀ ਚਾਲ ਹੈ। ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਗੱਲ 'ਤੇ ਅਕਾਲ ਤਖਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਨੂੰ ਆਪਣੀ ਚੁੱਪੀ ਤੋੜਦੇ ਹੋਏ ਨਿੱਜੀ ਧਿਆਨ ਕਰ ਕੇ ਕੋਈ ਢੁੱਕਵਾਂ ਸਪੱਸ਼ਟੀਕਰਨ ਦੇਣਾ ਦੀ ਲੋੜ ਹੈ ਤੇ ਇਸ ਦੀ ਉੱਚ ਪੱਧਰੀ ਜਾਂਚ ਵੀ ਹੋਣੀ ਚਾਹੀਦੀ ਹੈ, ਕਿਉਕਿ ਯਾਤਰਾ ਤੋਂ ਆਈ ਸੰਗਤ ਦੇ ਨਾਲ-ਨਾਲ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਕੁਝ ਲੋਕਾਂ ਵਲੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕੋਰੋਨਾ ਨੇ ਫੜ੍ਹੀ ਰਫਤਾਰ, 13 ਨਵੇਂ ਮਾਮਲੇ ਆਏ ਸਾਹਮਣੇ