ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ ''ਚ 2 ਸ਼ੂਟਰਾਂ ਦੇ ਸਕੈੱਚ ਜਾਰੀ
Monday, Oct 21, 2024 - 06:32 PM (IST)
ਫ਼ਰੀਦਕੋਟ (ਰਾਜਨ) : ਬੀਤੀ 9 ਅਕਤੂਬਰ ਨੂੰ ਸਿੱਖ ਆਗੂ ਗੁਰਪ੍ਰੀਤ ਹਰੀ ਨੌ ਦੇ ਹੋਏ ਕਤਲ ਮਾਮਲੇ ’ਚ ਜ਼ਿਲ੍ਹਾ ਪੁਲਸ ਮੁਖੀ ਡਾਕਟਰ ਪ੍ਰੱਗਿਆ ਜੈਨ ਵਲੋਂ ਦੋ ਸ਼ੂਟਰਾਂ ਦੇ ਸਕੈੱਚ ਜਾਰੀ ਕੀਤੇ ਹਨ, ਜਿਨ੍ਹਾਂ ’ਚੋਂ ਇਕ ਦੀ ਉਮਰ 22-25 ਸਾਲ ਦਰਮਿਆਨ, ਰੰਗ ਗੋਰਾ ਅਤੇ ਦੂਸਰੇ ਸ਼ੂਟਰ ਦੀ ਉਮਰ 20-22 ਸਾਲ ਦਰਮਿਆਨ ਰੰਗ ਸਾਂਵਲਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਵਲੋਂ ਸਿੱਖ ਆਗੂ ਗੁਰਪ੍ਰੀਤ ਸਿੰਘ (32) ਹਰੀ ਨੌ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇੱਥੇ ਇਹ ਦੱਸਣਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਲਗਾਤਾਰ ਬੇਅਦਬੀ ਮਾਮਲਿਆਂ ’ਚ ਸੁਖਰਾਜ ਸਿੰਘ ਨਾਲ ਜੁੜੇ ਰਹਿਣ ਦੀ ਸੂਰਤ ਵਿਚ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਿਹਾ ਸੀ ਅਤੇ ਇਸਨੇ ਪਿੰਡ ਹਰੀ ਨੌ ਤੋਂ ਯੂ-ਟਿਊਬ ’ਤੇ ਇਕ ਆਪਣਾ ਨਿੱਜੀ ਚੈਨਲ ਵੀ ਚਲਾਇਆ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਸੋਧਿਆ ਪੇਅ ਸਕੇਲ ਜਾਰੀ
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਕਤਲ ਕਾਂਡ ’ਚ ਪੁਲਸ ਵਲੋਂ ਤਿੰਨ ਮੁਲਜ਼ਮ, ਜਿਨ੍ਹਾਂ ’ਤੇ ਰੇਕੀ ਕਰਨ ਦੇ ਇਲਜ਼ਾਮ ਲੱਗੇ ਸਨ ਗ੍ਰਿਫ਼ਤਾਰ ਕੀਤਾ ਹੋਇਆ ਹੈ ਅਤੇ ਜ਼ਿਲ੍ਹਾ ਪੁਲਸ ਵਲੋਂ ਇਨ੍ਹਾਂ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰਕੇ ਪਹਿਲਾਂ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ, ਜਿਸ ਵਿਚ ਮਾਣਯੋਗ ਅਦਾਲਤ ਵਲੋਂ ਜ਼ਿਲ੍ਹਾ ਪੁਲਸ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ 3 ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਲਈ ਘਰੋਂ ਨਿਕਲੇ ਨੌਜਵਾਨਾਂ ਨੂੰ ਰਾਹ 'ਚ ਮਿਲੀ ਮੌਤ, ਘਰਾਂ 'ਚ ਵਿਛ ਗਏ ਸੱਥਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e