ਬਿਜਲੀ ਵਿਭਾਗ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਈਮਾਨਦਾਰ ਅਫਸਰ ਅੱਗੇ ਲਿਆਂਦੇ ਜਾਣਗੇ : ਕਾਂਗੜ

Saturday, Apr 28, 2018 - 02:27 AM (IST)

ਬਿਜਲੀ ਵਿਭਾਗ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਈਮਾਨਦਾਰ ਅਫਸਰ ਅੱਗੇ ਲਿਆਂਦੇ ਜਾਣਗੇ : ਕਾਂਗੜ

ਰਾਮਪੁਰਾ ਫੂਲ(ਤਰਸੇਮ)-ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਦੇ ਹਲਕਾ ਰਾਮਪੁਰਾ ਫੂਲ 'ਚ ਪਹੁੰਚਣ 'ਤੇ ਉਨ੍ਹਾਂ ਦੇ ਸਵਾਗਤ 'ਚ ਸਥਾਨਕ ਨਗਰ ਕੌਂਸਲ ਦੇ ਦਫਤਰ 'ਚ ਪੁਲਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਪ੍ਰਸ਼ਾਸਨ ਤੇ ਪੁਲਸ ਦੇ ਉਚ ਅਧਿਕਾਰੀਆਂ ਅਤੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਬੁੱਕੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਸੂਬੇ ਦੀ ਆਰਥਿਕਤਾ ਨੂੰ ਬਹੁਤ ਵੱਡੀ ਢਾਹ ਲਾਈ ਗਈ ਹੈ, ਜਿਸ ਕਾਰਨ ਸੂਬੇ ਦੀ ਕੈਪਟਨ ਸਰਕਾਰ ਨੂੰ ਬਹੁਤ ਵੱਡੀ ਮੁਸ਼ਕਲ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਈਮਾਨਦਾਰ ਤੇ ਸਖਤ ਅਫਸਰਾਂ ਨੂੰ ਅੱਗੇ ਲਿਆਂਦਾ ਜਾਵੇਗਾ। ਬਿਜਲੀ ਦੀਆਂ ਦਰਾਂ 'ਚ ਹੋ ਰਹੇ ਵਾਧੇ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ 'ਤੇ ਪੈਣ ਵਾਲੇ ਇਸ ਬੋਝ ਨੂੰ ਰੋਕਣ ਲਈ ਵਿਭਾਗ ਅੰਦਰ ਇਨਕਮ ਆਦਿ ਦੇ ਹੋਰ ਸੋਰਸ ਲੱਭੇ ਜਾਣਗੇ। ਉਨ੍ਹਾਂ ਥਰਮਲ ਪਲਾਂਟਾਂ ਨੂੰ ਬੰਦ ਕੀਤੇ ਜਾਣ ਦੇ ਮਾਮਲੇ 'ਤੇ ਪਿਛਲੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਜਬੂਰੀਵੱਸ ਬੰਦ ਕੀਤੇ ਗਏ ਇਨ੍ਹਾਂ ਥਰਮਲ ਪਲਾਟਾਂ ਦੇ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਨਹੀਂ ਹਟਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਥਰਮਲ ਪਲਾਂਟ ਬਠਿੰਡਾ ਦੇ ਸੰਘਰਸ਼ਕਾਰੀ 635 ਕਰਮਚਾਰੀਆਂ ਨੂੰ ਉਹ ਖੁਦ ਆਪਣੇ ਹੱਥੀਂ ਨਿਯੁਕਤੀ ਪੱਤਰ ਜਲਦੀ ਹੀ ਦੇ ਰਹੇ ਹਨ। ਇਸ ਤੋਂ ਇਲਾਵਾ 15 ਦਿਨਾਂ ਦੇ ਅੰਦਰ-ਅੰਦਰ ਵਿਭਾਗ ਅੰਦਰ ਵੱਖ-ਵੱਖ ਨੌਕਰੀਆਂ ਲਈ ਟੈਸਟ ਪਾਸ ਕਰਨ ਵਾਲੇ 3848 ਕਰਮਚਾਰੀਆਂ ਨੂੰ ਸਟੇਟ ਪੱਧਰੀ ਰੱਖੇ ਜਾ ਰਹੇ ਪ੍ਰੋਗਰਾਮ 'ਚ ਨਿਯੁਕਤੀ ਪੱਤਰ ਦਿੱਤੇ ਜਾਣਗੇ। ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਕਿਸਾਨੀ ਕਰਜ਼ਿਆਂ ਦੀ ਮੁਆਫੀ ਲਈ 5 ਏਕੜ ਤੱਕ ਦੇ ਲੋੜਵੰਦ ਕਿਸਾਨਾਂ ਸਬੰਧੀ ਅਪਣਾਏ ਗਏ ਮਾਪਦੰਡ ਅਨੁਸਾਰ ਹੀ ਮੁਫਤ ਖੇਤੀ ਬਿਜਲੀ ਲਈ ਵੀ ਮਾਪਦੰਡ ਬਣਾਉਣ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਹ ਸੂਬੇ ਦੇ ਮੁੱਖ ਮੰਤਰੀ ਦੇ ਧਿਆਨ 'ਚ ਲਿਆਉਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ, ਜ਼ਿਲਾ ਸੀਨੀਅਰ ਪੁਲਸ ਕਪਤਾਨ ਨਵੀਨ ਸਿੰਗਲਾ, ਸੁਭਾਸ਼ ਚੰਦਰ ਖਟਕ ਐੱਸ. ਡੀ. ਐੱਮ., ਜਸਵਿੰਦਰ ਸਿੰਘ ਚਹਿਲ ਡੀ. ਐੱਸ. ਪੀ. ਰਾਮਪੁਰਾ ਫੂਲ, ਤਹਿਸੀਲਦਾਰ ਰਾਕੇਸ਼ ਕੁਮਾਰ, ਨਾਇਬ ਤਹਿਸੀਲਦਾਰ ਪੁਨੀਤ ਕੁਮਾਰ, ਨਰਿੰਦਰ ਸਿੰਘ ਭਲੇਰੀਆ ਜ਼ਿਲਾ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ ਬਠਿੰਡਾ, ਰਾਕੇਸ਼ ਸਹਾਰਾ ਜ਼ਿਲਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ, ਸੰਜੀਵ ਧੀਂਗੜਾ ਟੀਨਾ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਰਾਮਪੁਰਾ ਫੂਲ, ਮੁਕੇਸ਼ ਕੁਮਾਰ ਬੀ. ਕੇ. ਓ. ਜ਼ਿਲਾ ਜਨਰਲ ਸਕੱਤਰ ਕਾਂਗਰਸ ਕਮੇਟੀ ਬਠਿੰਡਾ, ਸੁਰੇਸ਼ ਕੁਮਾਰ ਬਾਹੀਆ ਸਾਬਕਾ ਪ੍ਰਧਾਨ ਸਥਾਨਕ ਨਗਰ ਕੌਂਸਲ, ਮਨਦੀਪ ਕਰਕਰਾ ਕਾਰਜਕਾਰੀ ਪ੍ਰਧਾਨ ਸਥਾਨਕ ਨਗਰ ਕੌਂਸਲ, ਅਸ਼ੋਕ ਕੁਮਾਰ ਆੜ੍ਹਤੀਆ ਸੀਨੀ. ਕਾਂਗਰਸੀ ਆਗੂ ਰਾਮਪੁਰਾ ਮੰਡੀ, ਕਮਲਕਾਂਤ ਗੋਇਲ ਪ੍ਰਧਾਨ ਸਥਾਨਕ ਪੈਂਥਰ ਕਲੱਬ, ਕਰਮਜੀਤ ਸਿੰਘ ਖਾਲਸਾ ਪ੍ਰਧਾਨ ਰਾਮਪੁਰਾ ਟਰੱਕ ਯੂਨੀਅਨ, ਰਾਕੇਸ਼ ਬਾਹੀਆ ਪ੍ਰਧਾਨ, ਮਹੇਸ਼ ਗੁਪਤਾ ਜਨਰਲ ਸੈਕਟਰੀ, ਸੰਨੀ ਬਾਹੀਆ ਕੈਸ਼ੀਅਰ ਰਾਈਸ ਮਿੱਲਰਜ਼ ਐਸੋ., ਮਹਿੰਦਰਪਾਲ ਭੇਲਾ ਸ਼ਰਮਾ ਏ. ਟੀ. ਸੀ. ਰਾਮਪੁਰਾ ਫੂਲ, ਤਰਸੇਮ ਸ਼ਰਮਾ ਪ੍ਰਧਾਨ ਮਾਲਵਾ ਸੱਭਿਆਚਾਰਕ ਮੰਚ ਰਾਮਪੁਰਾ ਫੂਲ, ਨਰੇਸ਼ ਕੁਮਾਰ ਸਿਉਪਾਲ ਪ੍ਰਧਾਨ, ਰਾਕੇਸ਼ ਕੁਮਾਰ ਗਰਗ ਵਾਈਸ ਪ੍ਰਧਾਨ ਕੱਚਾ ਆੜ੍ਹਤੀਆ ਐਸੋ. ਪਟਿਆਲਾ ਮੰਡੀ, ਜਗਦੇਵ ਸਿੰਘ ਸੂਚ ਪ੍ਰਧਾਨ ਕੱਚਾ ਆੜ੍ਹਤੀਆ ਐਸੋ. ਨਾਭਾ ਮੰਡੀ ਰਾਮਪੁਰਾ ਫੂਲ, ਕੁਲਦੀਪ ਗਰਗ ਕਾਲਾ ਰਾਈਆ ਜ਼ਿਲਾ ਸਕੱਤਰ ਕਾਂਗਰਸ ਕਮੇਟੀ ਬਠਿੰਡਾ, ਰਾਜੂ ਜੇਠੀ ਪ੍ਰਧਾਨ ਯੂਥ ਕਾਂਗਰਸ ਕਮੇਟੀ ਰਾਮਪੁਰਾ ਫੂਲ, ਬੂਟਾ ਸਿੰਘ ਮੀਡੀਆ ਇੰਚਾਰਜ ਕਾਂਗਰਸ ਆਦਿ ਹਾਜ਼ਰ ਸਨ।


Related News