ਗੁਰਨਾਮ ਸਿੰਘ ਚਢੂਨੀ ਵੱਲੋਂ ''ਸੰਯੁਕਤ ਸੰਘਰਸ਼ ਪਾਰਟੀ'' ਦੇ ਉਮੀਦਵਾਰਾਂ ਦਾ ਐਲਾਨ

Wednesday, Jan 19, 2022 - 04:00 PM (IST)

ਗੁਰਨਾਮ ਸਿੰਘ ਚਢੂਨੀ ਵੱਲੋਂ ''ਸੰਯੁਕਤ ਸੰਘਰਸ਼ ਪਾਰਟੀ'' ਦੇ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ : ਸੰਯੁਕਤ ਸੰਘਰਸ਼ ਪਾਰਟੀ ਦੇ ਪ੍ਰਧਾਨ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਇੱਥੇ ਪਾਰਟੀ ਦੇ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਗੁਰਨਾਮ ਸਿੰਘ ਚਢੂਨੀ ਵੱਲੋਂ ਸਮਾਣਾ ਤੋਂ ਰਛਪਾਲ ਸਿੰਘ ਜੋੜਾਮਾਜਰਾ, ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ, ਨਾਭਾ ਤੋਂ ਬਰਿੰਦਰ ਕੁਮਾਰ ਬਿੱਟੂ, ਗੁਰਦਾਸਪੁਰ ਤੋਂ ਇੰਦਰਪਾਲ ਸਿੰਘ, ਸ਼ਾਹਕੋਟ ਤੋਂ ਡਾ. ਜਗਤਾਰ ਸਿੰਘ ਚੰਦੀ, ਅਜਨਾਲਾ ਤੋਂ ਚਰਨਜੀਤ ਸਿੰਘ ਗਾਲਵ, ਦਿੜ੍ਹਬਾ ਤੋਂ ਮਾਲਵਿੰਦਰ ਸਿੰਘ, ਦਾਖਾ ਤੋਂ ਹਰਪ੍ਰੀਤ ਸਿੰਘ ਮੱਖੂ ਅਤੇ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਜਗਦੀਪ ਮਿੰਟੂ ਤੂਰ ਨੂੰ ਉਮੀਦਵਾਰ ਐਲਾਨਿਆ ਗਿਆ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਮਿਆਦ 24 ਤਾਰੀਖ਼ ਤੱਕ ਵਧੀ

ਉਨ੍ਹਾਂ ਕਿਹਾ ਕਿ ਭੁਲੱਥ ਸੀਟ 'ਤੇ ਅਜੇ ਉਮੀਦਵਾਰ ਦਾ ਫ਼ੈਸਲਾ ਨਹੀਂ ਹੋ ਸਕਿਆ ਹੈ, ਇਸ ਲਈ ਇਸ ਸੀਟ 'ਤੇ ਉਮੀਦਵਾਰ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਕੱਪ-ਪਲੇਟ ਚੋਣ ਨਿਸ਼ਾਨ ਮਿਲਿਆ ਹੈ ਅਤੇ ਇਸੇ ਨਿਸ਼ਾਨ 'ਤੇ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਸੱਤਾ 'ਚ ਲੋਕ ਸਿਰਫ ਆਪਣਾ ਢਿੱਡ ਭਰਨ ਲਈ ਹੀ ਆਉਂਦੇ ਹਨ ਪਰ ਸਾਡੀ ਪਾਰਟੀ ਲੋਕਾਂ ਦੇ ਭਲੇ ਲਈ ਇਹ ਚੋਣਾਂ ਲੜ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਉਨ੍ਹਾਂ ਦੱਸਿਆ ਕਿ ਸੰਯੁਕਤ ਸਮਾਜ ਮੋਰਚਾ ਨਾਲ ਮਿਲ ਕੇ ਸੰਯੁਕਤ ਸੰਘਰਸ਼ ਪਾਰਟੀ ਵਿਧਾਨ ਸਭਾ ਚੋਣਾਂ ਲੜੇਗੀ। ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਪੂਰੇ ਦੇਸ਼ 'ਚ ਇਸ ਸਮੇਂ ਪੂੰਜੀਵਾਦ ਦਾ ਰਾਜ ਹੈ। ਆਮ ਲੋਕਾਂ ਦੀ ਗੱਲ ਕਿਸੇ ਵੀ ਪਾਰਟੀ ਵੱਲੋਂ ਨਹੀਂ ਸੁਣੀ ਜਾ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News