ਦੁਬਈ 'ਚ ਮੌਤ ਦਾ ਸ਼ਿਕਾਰ ਹੋਏ ਗੁਰਮੁੱਖ ਸੋਨੀ ਦੀ ਲਾਸ਼ ਓਬਰਾਏ ਦੇ ਯਤਨਾ ਸਦਕਾ ਪਿੰਡ ਪੁੱਜੀ

Friday, Jul 17, 2020 - 05:37 PM (IST)

ਦੁਬਈ 'ਚ ਮੌਤ ਦਾ ਸ਼ਿਕਾਰ ਹੋਏ ਗੁਰਮੁੱਖ ਸੋਨੀ ਦੀ ਲਾਸ਼ ਓਬਰਾਏ ਦੇ ਯਤਨਾ ਸਦਕਾ ਪਿੰਡ ਪੁੱਜੀ

ਧੂਰੀ (ਦਵਿੰਦਰ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਅਤੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਸਮਾਜਸੇਵੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਸਦਕਾ ਧੂਰੀ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦੇ ਨੌਜਵਾਨ ਗੁਰਮੁੱਖ ਸਿੰਘ ਦੀ ਲਾਸ਼ ਪਿੰਡ ਪਹੁੰਚ ਗਈ। ਦੱਸ ਦੇਈਏ ਕਿ ਆਰਥਿਕ ਤੰਗੀਆਂ ਦੀ ਮਾਰ ਝੱਲ ਰਹੇ ਦਲਿਤ ਨੌਜਵਾਨ ਗੁਰਮੁੱਖ ਸਿੰਘ (ਜਿਸਦੀ ਬੀਤੀ 2 ਜੁਲਾਈ ਨੂੰ ਦੁਬਈ ਵਿਖੇ ਮੌਤ ਹੋ ਗਈ ਸੀ) ਦੇ ਪਰਿਵਾਰ ਕੋਲ ਲਾਸ਼ ਮੰਗਾਉਣ ਲਈ ਖਰਚ ਦਾ ਕੋਈ ਪ੍ਰਬੰਧ ਨਹੀਂ ਸੀ। 

PunjabKesari

ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਰਿਵਾਰ ਨੇ ਸਮਾਜਸੇਵੀ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਆਪਣੇ ਪੁੱਤਰ ਦੀ ਲਾਸ਼ ਦੁਬਈ ਤੋਂ ਪੰਜਾਬ ਮੰਗਵਾਉਣ ਦੀ ਗੁਹਾਰ ਲਾਈ ਸੀ ਅਤੇ ਅਖਬਾਰਾਂ ’ਚ ਛਪੀਆਂ ਖਬਰਾਂ ਤੋਂ ਜਾਣਕਾਰੀ ਹਾਸਲ ਕਰ ਕੇ ਹੀ ਓਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਦੇ ਸੰਗਰੂਰ ਜ਼ਿਲੇ ਦੇ ਪ੍ਰਧਾਨ ਸੁਖਵਿੰਦਰ ਸਿੰਘ ਹਰਮਨ ਪਾਸੋਂ ਇਸ ਕੇਸ ਦੀ ਸਾਰੀ ਜਾਣਕਾਰੀ ਮੰਗਵਾਉਣ ਉਪਰੰਤ ਪਰਿਵਾਰ ਨੂੰ ਗੁਰਮੁੱਖ ਸਿੰਘ ਦੀ ਦੇਹ ਆਪਣੇ ਖਰਚ ’ਤੇ ਪੰਜਾਬ ਲਿਆ ਕੇ ਦੇਣ ਦਾ ਵਿਸ਼ਵਾਸ ਦਿਵਾਇਆ ਸੀ।

ਪੁਰਾਣੀ ਰੰਜ਼ਿਸ਼ ਤਹਿਤ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ’ਤੇ ਕੀਤਾ ਹਮਲਾ

PunjabKesari

ਜ਼ਿਕਰਯੋਗ ਹੈ ਕਿ ਦੋ ਹਫਤੇ ਪਹਿਲਾਂ ਦੁਬਈ ਵਿਖੇ ਗੁਰਮੁੱਖ ਸਿੰਘ ਦੀ ਮੌਤ ਹੋ ਜਾਣ ਦੀ ਸੂਚਨਾ ਨੇ ਇਸ ਗਰੀਬ ਦਲਿਤ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਅੱਜ ਆਪਣੇ ਪੁੱਤਰ ਦੀ ਲਾਸ਼ ਦੁਬਈ ਤੋਂ ਵਤਨ ਵਾਪਸ ਆ ਜਾਣ ਦੀ ਸੂਚਨਾ ਮਿਲਣ ’ਤੇ ਮ੍ਰਿਤਕ ਦੇ ਪਿਤਾ ਗੁਰਜੰਟ ਸਿੰਘ ਨੇ ਭਰੇ ਮਨ ਨਾਲ ਓਬਰਾਏ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।

PunjabKesari

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News