ਡੇਰਾ ਪ੍ਰੇਮੀਆਂ ਦੇ ਕਤਲ ''ਤੇ ਸੁਣੋ ਕੀ ਬੋਲੇ ਗੁਰਮੀਤ ਰਾਮ ਰਹੀਮ (ਵੀਡੀਓ)

02/27/2017 12:07:09 PM

ਸਿਰਸਾ : ਮੰਡੀ ਅਹਿਮਦਗੜ੍ਹ ਤੋਂ 2 ਕਿਲੋਮੀਟਰ ਦੂਰ ਪਿੰਡ ਜਗੇੜਾ ਸਥਿਤ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਵਿਖੇ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵਲੋਂ ਕੀਤੇ ਗਏ ਦੋ ਡੇਰਾ ਪ੍ਰੇਮੀਆਂ ਦੇ ਕਤਲ ''ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਰਮੀਤ ਰਾਮ ਰਹੀਮ ਨੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਘਟਨਾ 25 ਫਰਵਰੀ ਦੇਰ ਸ਼ਾਮ ਅਹਿਮਦਗੜ੍ਹ ''ਚ ਵਾਪਰੀ ਜਿੱਥੇ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਦੀ ਕੰਟੀਨ ''ਚ ਪਿਓ-ਪੁੱਤ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਸਾਰੀ ਵਾਰਦਾਤ ਕੰਟੀਨ ''ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਦੇ ਆਧਾਰ ''ਤੇ ਪੁਲਸ ਕਾਤਲਾਂ ਤਕ ਪਹੁੰਚਣ ਦਾ ਯਤਨ ਕਰ ਰਹੀ ਹੈ।


Gurminder Singh

Content Editor

Related News