ਚੰਡੀਗੜ੍ਹ : ਗੁਰਲਾਲ ਬਰਾੜ ਦੇ ਕਤਲ ਮਗਰੋਂ ਬੰਬੀਹਾ ਤੇ ਬਿਸ਼ਨੋਈ ਗਰੁੱਪ ''ਚ ਸੋਸ਼ਲ ਮੀਡੀਆ ''ਤੇ ਛਿੜੀ ਜੰਗ
Tuesday, Oct 13, 2020 - 09:30 AM (IST)
ਚੰਡੀਗੜ੍ਹ (ਸੰਦੀਪ) : ਪੰਜਾਬ ਯੂਨੀਵਰਸਿਟੀ 'ਚ ਸੋਪੂ ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਮਗਰੋਂ ਹੁਣ ਫੇਸਬੁੱਕ ਵਾਰ ਸ਼ੁਰੂ ਹੋ ਗਈ ਹੈ। ਦਵਿੰਦਰ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਵਿਚਕਾਰ ਇਹ ਵਾਰ ਚੱਲ ਰਹੀ ਹੈ।
ਬਰਾੜ ਦੇ ਕਤਲ ਤੋਂ ਬਾਅਦ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗਰੁੱਪ ਨੇ ਜਿੱਥੇ ਲਿਖਿਆ ਸੀ ਕਿ ਲਵੀ ਦਿਓੜਾ ਦੇ ਕਤਲ ਦਾ ਬਦਲਾ ਲੈ ਲਿਆ, ਉੱਥੇ ਹੀ ਹੁਣ ਲਾਰੈਂਸ ਬਿਸ਼ਨੋਈ ਵੱਲੋਂ ਪੋਸਟ ਕੀਤਾ ਗਿਆ ਹੈ ਕਿ ਨਵੀਂ ਜੰਗ ਦੀ ਸ਼ੁਰੂਆਤ ਹੈ, ਜੋ ਸਾਡੇ ਨਾਲ ਨਹੀਂ ਹੈ।
ਇਹ ਵੀ ਪੜ੍ਹੋ : ਸਕੂਲ ਦੇ ਬਾਥਰੂਮ 'ਚ ਬੱਚੇ ਨਾਲ ਗੰਦੀ ਹਰਕਤ ਕਰਦਾ ਸੀ ਗਾਰਡ, ਮਾਪਿਆਂ ਅੱਗੇ ਇੰਝ ਖੁੱਲ੍ਹਿਆ ਭੇਤ
ਹੁਣ ਤੋਂ ਆਪਣਾ ਸਾਰੇ ਧਿਆਨ ਰੱਖਿਓ, ਹੁਣ ਇਸ ਜੰਗ 'ਚ ਕੋਈ ਸੁਰੱਖਿਅਤ ਨਹੀਂ। ਕੋਈ ਜਾਇਜ਼ ਹੋਵੇ ਜਾਂ ਨਹੀਂ, ਅੱਜ ਤੋਂ ਸੜਕਾਂ ’ਤੇ ਖੂਨ ਨਹੀਂ ਸੁੱਕੇਗਾ। ਜੰਗ ਦੇ ਨਿਯਮ ਬਦਲ ਚੁੱਕੇ ਹਨ, ਨਵੇਂ ਨਿਯਮਾਂ ਦੀ ਪਾਲਣਾ ਕਰਦਿਆਂ ਜੋ ਵੀ ਮਿਲਿਆ ਜਿੱਥੇ ਵੀ...। ਦੱਸਣਯੋਗ ਹੈ ਕਿ ਗੁਰਲਾਲ ਬਰਾੜ ਦਾ ਕਤਲ ਇੰਡਸਟ੍ਰੀਅਲ ਏਰੀਆ ਦੇ ਪਲੇਅ ਬੁਆਏ ਡਿਸਕ ਦੇ ਬਾਹਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕੀਤਾ ਸੀ, ਜਦੋਂ ਉਹ ਡਿਸਕ ਤੋਂ ਆ ਰਹੇ ਆਪਣੇ ਦੋਸਤਾਂ ਦਾ ਇੰਤਜ਼ਾਰ ਆਪਣੀ ਫਾਰਚੂਨਰ ਗੱਡੀ 'ਚ ਬੈਠ ਕੇ ਕਰ ਰਿਹਾ ਸੀ।
ਇਹ ਵੀ ਪੜ੍ਹੋ : ਸ਼ੱਕੀ ਭਰਾ ਨੇ ਵਿਆਹ ਦੀਆਂ ਖੁਸ਼ੀਆਂ 'ਚ ਪੁਆਏ ਵੈਣ, ਲਾੜੀ ਬਣਨ ਤੋਂ ਪਹਿਲਾਂ ਹੀ ਭੈਣ ਨੂੰ ਮਾਰੀਆਂ ਗੋਲੀਆਂ
ਲਾਸ਼ ਦਾ ਹੋਇਆ ਪੋਸਟਮਾਰਟਮ
ਸੋਮਵਾਰ ਨੂੰ ਪੁਲਸ ਨੇ ਗੁਰਲਾਲ ਦੀ ਲਾਸ਼ ਦਾ ਕੋਰੋਨਾ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਨੈਗੇਟਿਵ ਆਈ। ਰਿਪੋਰਟ ਆਉਣ ਤੋਂ ਬਾਅਦ ਹੀ ਥਾਣਾ ਪੁਲਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਦੇਰ ਰਾਤ ਤੱਕ ਡਾਕਟਰ ਪੋਸਟਮਾਰਟਮ ਦੇ ਆਧਾਰ ’ਤੇ ਮੁੱਢਲੀ ਰਿਪੋਰਟ ਤਿਆਰ ਕਰਨ ਦੇ ਕੰਮ 'ਚ ਜੁੱਟੇ ਹੋਏ ਸਨ।