...ਜਦੋਂ ਆਹਮੋ-ਸਾਹਮਣੇ ਆਏ ਪੁਰੀ ਤੇ ਔਜਲਾ, ਸਿਆਸਤ ਭੁੱਲ ਪਾਈ ''ਜੱਫੀ''
Sunday, May 19, 2019 - 06:47 PM (IST)

ਅੰਮ੍ਰਿਤਸਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ ਅਤੇ ਇਸ ਦਰਮਿਆਨ ਅੰਮ੍ਰਿਤਸਰ ਵਿਚ ਇਕ ਖਾਸ ਮੰਜ਼ਰ ਦੇਖਣ ਨੂੰ ਮਿਲਿਆ। ਮੌਕਾ ਸੀ ਜਦੋਂ ਸਿਆਸਤ ਦੇ ਦੋ ਦਿੱਗਜ ਅਤੇ ਇਕ-ਦੂਜੇ ਦੇ ਵਿਰੋਧੀ ਗੁਰਜੀਤ ਸਿੰਘ ਔਜਲਾ ਅਤੇ ਹਰਦੀਪ ਸਿੰਘ ਪੁਰੀ ਆਹਮੋ-ਸਾਹਮਣੇ ਹੋ ਗਏ। ਖਾਸ ਗੱਲ ਇਹ ਸੀ ਕਿ ਸਿਆਸਤ ਭੁੱਲ ਦੋਵਾਂ ਦਿੱਗਜਾਂ ਨੇ ਇਕ ਦੂਜੇ ਦੇ ਗਲ਼ ਮਿਲ ਕੇ ਸ਼ੁੱਭਕਾਮਨਾਵਾਂ ਦਿੱਤੀਆਂ।
ਅੰਮ੍ਰਿਤਸਰ ਦੇ ਲੋਕ ਸਭਾ ਸੀਟ 'ਤੇ ਮੈਦਾਨ ਵਿਚ ਉਤਰੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਅਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਕਸਰ ਚੋਣ ਪ੍ਰਚਾਰ ਦੌਰਾਨ ਇਕ-ਦੂਜੇ ਨੂੰ ਭੰਡਦੇ ਹੀ ਨਜ਼ਰ ਆਏ ਸਨ ਪਰ ਐਤਵਾਰ ਨੂੰ ਜਿਵੇਂ ਦੋਵੇਂ ਲੀਡਰ ਆਹਮੋ-ਸਾਹਮਣੇ ਆਏ ਤਾਂ ਦੋਵਾਂ ਨੇ ਇਕ-ਦੂਜੇ ਨੂੰ ਸਿਜਦਾ ਕਰਕੇ ਗਲ ਮਿਲ ਸ਼ੁੱਭਕਾਮਨਾਵਾਂ ਦਿੱਤੀਆਂ। ਦਰਅਸਲ ਦੋਵੇਂ ਲੀਡਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਸਨ ਕਿ ਇੱਥੋਂ ਦੋਵਾਂ ਦਾ ਸਾਹਮਣਾ ਹੋ ਗਿਆ। ਗੁਰੂ ਘਰ ਪਹੁੰਚੇ ਦੋਵਾਂ ਲੀਡਰਾਂ ਨੇ ਸਿਆਸਤ ਭੁੱਲ ਕੇ ਇਕ-ਦੂਜੇ ਨੂੰ ਗਲਵਕੜੀ 'ਚ ਲੈ ਲਿਆ।