ਕਰੋੜਾਂ ਰੁਪਿਆ ਲਾ ਕੇ ਬਦਲੀ ਅੰਮ੍ਰਿਤਸਰ ਦੀ ਦਿੱਖ : ਔਜਲਾ
Thursday, Dec 20, 2018 - 03:53 PM (IST)

ਨਵੀਂ ਦਿੱਲੀ/ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ 'ਐੱਮ. ਪੀ. ਫੰਡਾਂ' ਤੇ ਕੰਮਾਂ ਦਾ ਹਿਸਾਬ-ਕਿਤਾਬ ਦੱਸਿਆ ਹੈ। ਉਨ੍ਹਾਂ ਨੇ ਸੰਸਦ 'ਚ ਅੰਮ੍ਰਿਤਸਰ ਹਵਾਈ ਅੱਡੇ, ਟਰਾਂਸਪੋਰਟ ਤੇ ਹੋਰ ਮੁੱਦੇ ਵੀ ਚੁੱਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਫੰਡ ਜ਼ਿਆਦਾਤਰ ਸਿੱਖਿਆ ਤੇ ਸਲੱਮ ਇਲਾਕਿਆਂ ਲਈ ਵਰਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਰੋੜਾਂ ਰੁਪਿਆ ਲਾ ਕੇ ਅੰਮ੍ਰਿਤਸਰ ਦੀ ਦਿਖ ਬਦਲੀ ਹੈ। ਉਨ੍ਹਾਂ ਨੇ ਅੰਮ੍ਰਿਤਸਰ ਦਾ ਪੈਸਾ ਚੰਡੀਗੜ੍ਹ ਨੂੰ ਦੇਣ ਦੇ ਦੋਸ਼ਾਂ 'ਤੇ ਵੀ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਦੋਸ਼ਾਂ ਦਾ ਸਿਲਸਿਲਾ ਤਾਂ ਸਿਆਸਤ 'ਚ ਚੱਲਦਾ ਰਹਿੰਦਾ ਹੈ। ਉਨ੍ਹਾਂ ਨੇ ਕੰਡਿਆਲੀ ਤਾਰ ਦਾ ਮਸਲਾ ਹੱਲ ਕਰਨ ਦਾ ਵੀ ਮੁੱਦਾ ਸੰਸਦ 'ਚ ਚੁੱਕਿਆ। ਉਨ੍ਹਾਂ ਕਿਹਾ ਕਿ ਬੜੇ ਜ਼ੋਰ ਨਾਲ ਉਨ੍ਹਾਂ ਨੇ ਅਟਾਰੀ ਬਾਰਡਰ 'ਤੇ ਟਰੱਕ ਸਕੈਨਰ ਲਗਾਇਆ ਹੈ। ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਔਜਲਾ ਨੇ ਕਿਹਾ ਕਿ ਰੋਜ਼ਾਨਾ ਲੱਖਾਂ ਲੋਕ ਪਾਕਿਸਤਾਨ ਜਾਣਗੇ।